Punjab

ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ ‘ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ

ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ

ਪਾਕਿਸਤਾਨ ’ਚ ਹੇਮਕੁੰਟ ਸਾਹਿਬ ਜਾਣ ਵਾਲਾ ਸਿੱਖ ਜਥਾ ਏਅਰਪੋਰਟ ’ਤੇ ਰੋਕਿਆ, NOC ਨਾ ਹੋਣ ਕਾਰਨ ਫਸੇ ਸ਼ਰਧਾਲੂ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁੱਕਰਵਾਰ ਨੂੰ ਫੈਸਲਾਬਾਦ ਇੰਟਰਨੈਸ਼ਨਲ ਏਅਰਪੋਰਟ ’ਤੇ ਇੱਕ ਸਿੱਖ ਜਥੇ ਨੂੰ ਭਾਰਤ ਜਾਣ ਤੋਂ ਰੋਕ ਦਿੱਤਾ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰਾ ਲਈ ਨੋ ਅਬਜੈਕਸ਼ਨ ਸਰਟੀਫਿਕੇਟ ਯਾਨੀ NOC ਦੀ ਮੰਗ ਕੀਤੀ।

 

ਜਥੇ ਦੇ ਆਗੂ ਪਾਪਿੰਦਰ ਸਿੰਘ ਮੁਤਾਬਕ ਉਨ੍ਹਾਂ ਦੀ ਫੈਸਲਾਬਾਦ ਤੋਂ ਸਵੇਰੇ 2 ਵੱਜ ਕੇ 10 ਮਿੰਟ ’ਤੇ ਸ਼ਾਰਜਾਹ ਅਤੇ ਉੱਥੋਂ ਦਿੱਲੀ ਜਾਣ ਦੀ ਫਲਾਈਟ ਸੀ। ਪਰ ਏਅਰਪੋਰਟ ’ਤੇ ਅਧਿਕਾਰੀਆਂ ਨੇ NOC ਮੰਗਦਿਆਂ ਉਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਨਹੀਂ ਹੋਣ ਦਿੱਤਾ। ਪਾਪਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਪੰਜਾਬ ਦੇ ਸਿੱਖ ਮਾਮਲਿਆਂ ਦੇ ਮੰਤਰੀ ਅਤੇ PSGPC ਦੇ ਪ੍ਰਧਾਨ ਰਮੇਸ਼ ਅਰੋੜਾ ਸਮੇਤ ਅਧਿਕਾਰੀਆਂ ਨੇ ਜਥੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਹਵਾਈ ਰਸਤੇ ਦੀ ਬਜਾਏ ਅਟਾਰੀ-ਵਾਹਗਾ ਸੜਕ ਰਸਤੇ ਭਾਰਤ ਭੇਜਣ ਦੀ ਗੱਲ ਕਹੀ ਸੀ। ਹਾਲਾਂਕਿ, NOC ਦੀ ਸ਼ਰਤ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਜਥੇ ਕੋਲ ਦਿੱਲੀ, ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਲਈ ਭਾਰਤ ਦੇ ਵੀਜ਼ੇ ਮੌਜੂਦ ਹਨ। ਜਥੇ ਦੇ ਮੁਤਾਬਕ ਉਹ ਆਪਣੀ ਯਾਤਰਾ ਲਈ ਲਗਭਗ 2 ਕਰੋੜ ਪਾਕਿਸਤਾਨੀ ਰੁਪਏ ਖਰਚ ਕਰ ਚੁੱਕੇ ਹਨ ਅਤੇ ਹੁਣ ਫਲਾਈਟਾਂ ਵੀ ਮਿਸ ਹੋ ਗਈਆਂ ਹਨ। ਪਾਪਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਤੋਂ ਵਿਸ਼ੇਸ਼ ਇਜਾਜ਼ਤ ਦੀ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਅਟਾਰੀ-ਵਾਹਗਾ ਜ਼ਮੀਨੀ ਰਸਤੇ ਰਾਹੀਂ ਭਾਰਤ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਥਾ ਇਸ ਵੇਲੇ ਏਅਰਪੋਰਟ ’ਤੇ ਬੈਠਾ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਖੁੰਝ ਜਾਣ ਦਾ ਡਰ ਬਣਿਆ ਹੋਇਆ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼