ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ ਵਾਲਾ,ਕਾਲੂ ਵਾਲਾ,ਸ਼ੁੱਧ ਸਿੰਘ ਵਾਲਾ ਆਦਿ ਦਰਜਣਾਂ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦਿੰਦੀ ਹੈ ਅੱਜ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿੰਚਾਈ ਲਈ ਨਹਿਰ ਵਿੱਚ ਪਾਣੀ ਛੱਡੇ ਜਾਣ ਤੇ ਪਿੰਡ ਸੁੱਧ ਸਿੰਘ ਵਾਲਾ ਵਿੱਚ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਪਾਣੀ ਨਾਲ ਡੁੱਬ ਗਈ ਕਿਸਾਨ ਬਲਦੇਵ ਸਿੰਘ ਸਰਪੰਚ,ਜੀਤ ਸਿੰਘ ਗਿੱਲ,ਬਲਜੀਤ ਸਿੰਘ ਗਿੱਲ,ਨਿਰਮਲ ਸਿੰਘ ਮੁਖਤਿਆਰ ਸਿੰਘ,ਕਮਲਜੀਤ ਸਿੰਘ,ਰਾਜ ਸਿੰਘ,ਜੋਰਾ ਸਿੰਘ ਖਲਾਰਾ ਮੈਂਬਰ ਪੰਚਾਇਤ ਕਾਰਜ ਸਿੰਘ ਗੁਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਕਾਰਨ ਸਾਡੀ 15 ਤੋਂ 20 ਏਕੜ ਦੇ ਕ਼ਰੀਬ ਕਣਕ ਦਾ ਨੁਕਸਾਨ ਹੋ ਗਿਆ ਹੈ ਅਸੀਂ ਨਹਿਰੀ ਵਿਭਾਗ ਨੂੰ ਬਹੁਤ ਵਾਰ ਲਿਖਤੀ ਦਰਖਾਸਤ ਦੇ ਚੁੱਕੇ ਹਨ ਕਿ ਇਸ ਨਹਿਰ ਨੂੰ ਕੰਕਰੀਟ ਪਾ ਕੇ ਬਣਾਇਆ ਜਾਵੇ ਤਾਂ ਜੋ ਨਹਿਰ ਵਿੱਚ ਵਾਰ ਵਾਰ ਪਾੜ ਨਾ ਪੈਣ ਪਰ ਠੇਕੇਦਾਰ ਵੱਲੋਂ ਅਫਸਰ ਸ਼ਾਹੀ ਨਾਲ ਮਿਲ ਕੇ ਇਸ ਨਹਿਰ ਨੂੰ ਮਾੜੀ ਮੋਟੀ ਰਿਪੇਅਰ ਕਰ ਦਿੱਤਾ ਗਿਆ ਸੀ ਝੋਨਾ ਲਗਾਉਣ ਸਮੇਂ ਤਾਂ ਇਸ ਨਹਿਰ ਵਿੱਚ ਪਾਣੀ ਆਉਂਦਾ ਨਹੀਂ ਪਰ ਜਦੋਂ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਸਮੇਂ ਇਸ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਉਸ ਸਮੇਂ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਹੁਣ ਵੀ ਇਸ ਨਹਿਰ ਨੂੰ ਠੇਕੇਦਾਰ ਵੱਲੋਂ ਥੋੜੇ ਦਿਨ ਪਹਿਲਾਂ ਹੀ ਰਿਪੇਅਰ ਕੀਤਾ ਗਿਆ ਸੀ ਪਰ ਹੁਣ ਕਣਕ ਦੇ ਸੀਜਨ ਵਿੱਚ ਇਸ ਵਿੱਚ ਪਾਣੀ ਛੱਡੇ ਜਾਣ ਕਾਰਨ ਨਹਿਰ ਵਿੱਚ ਦੁਬਾਰਾ ਪਾੜ ਪੈ ਗਿਆ ਹੈ ਪੰਜਾਬ ਸਰਕਾਰ ਨੂੰ ਸੰਬੰਧਿਤ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
