ਸਾਬਕਾ ਮੰਤਰੀ ਦੇ ਪੁੱਤ ਨੇ ਖੁਦ ਨੂੰ ਮਾਰੀ ਗੋਲੀ? ਕੀਤੀ ਖੁਦਕੁਸ਼ੀ, ਮੌਤ ‘ਤੇ ਪੁਲਿਸ ਦਾ ਵੱਡਾ ਖੁਲਾਸਾ !
ਰੂਪਨਗਰ: ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਸਵਰਗੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਦਾ ਸਨਸਨੀਖੇਜ਼ ਮਾਮਲਾ ਸਾਹਮਮਣੇ ਆਇਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪੁਰਖਾਲੀ ਪਿੰਡ ਵਿੱਚ ਆਪਣੇ ਕਕੋਟ ਫਾਰਮ ਹਾਊਸ ਵਿੱਚ ਗਗਨਜੋਤ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਗਈ ਹੋ ਸਕਦੀ ਹੈ।
ਗਗਨਜੋਤ ਦੀ ਸ਼ੱਕੀ ਹਲਾਤਾਂ ਵਿੱਚ ਮੌਤ
ਦੱਸਿਆ ਜਾ ਰਿਹਾ ਹੈ ਕਿ ਗਗਨਜੋਤ ਸਵੇਰੇ ਰੂਪਨਗਰ ਪਹੁੰਚਿਆ ਸੀ ਅਤੇ ਫਾਰਮ ਹਾਊਸ ਵਿੱਚ ਇਕੱਲਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਤੋਂ ਬਾਅਦ, ਇੱਕ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਲਾਸ਼ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ।
ਮੌਤ ਨੂੰ ਲੈ ਕੇ ਡਾਕਟਰ ਦਾ ਬਿਆਨ
ਇਸ ਮਾਮਲੇ ਸਬੰਧੀ ਰੂਪਨਗਰ ਸਿਵਲ ਹਸਪਤਾਲ ਦੇ ਡਾਕਟਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ “ਹਸਪਤਾਲ ਵਿੱਚ ਗਗਨਜੋਤ ਨੂੰ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ। ਇਸ ਦੌਰਾਨ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਸਿਰ ਵਿੱਚ ਗੋਲੀ ਦਾ ਨਿਸ਼ਾਨ ਲੱਗ ਰਿਹਾ ਹੈ। ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।”
ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਜਾਂਚ ਕੀਤੀ ਸ਼ੁਰੂਜਾਣਕਾਰੀ ਮੁਤਾਬਕ ਰੂਪਨਗਰ ਸਦਰ ਪੁਲਿਸ ਸਟੇਸ਼ਨ ਦੇ ਐਸਐਚਓ ਸੰਨੀ ਖੰਨਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ “ਸਾਨੂੰ ਜਾਣਕਾਰੀ ਮਿਲੀ ਸੀ ਕਿ ਗਗਨਜੋਤ ਸਿੰਘ ਜੋ ਕਿ ਜਸਵਿੰਦਰ ਸਿੰਘ ਦਾ ਪੁੱਤਰ ਸੀ ਉਸਨੇ ਖੁਦਕੁਸ਼ੀ ਕਰ ਲਈ ਹੈ। ਇਹ ਜਾਣਕਾਰੀ ਸਾਨੂੰ ਪਰਿਵਾਰ ਵੱਲੋਂ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ।”
ਗਗਨਜੋਤ ਸਿੰਘ 2 ਵਾਰ ਰਿਹਾ ਸੀ ਸਰਪੰਚ
ਜਾਣਕਾਰੀ ਮੁਤਾਬਕ ਗਗਨਜੋਤ ਸੰਧੂ ਕੁਰੂਕਸ਼ੇਤਰ ਦੇ ਗੁਮਥਲਾ ਗੜ੍ਹ ਪਿੰਡ ਦੇ ਸਰਪੰਚ ਵਜੋਂ ਦੋ ਵਾਰ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਿਤਾ, ਸਵਰਗੀ ਜਸਵਿੰਦਰ ਸਿੰਘ ਸੰਧੂ, ਹਰਿਆਣਾ ਦੀ ਰਾਜਨੀਤੀ ਵਿੱਚ ਸਰਗਰਮ ਸਨ ਅਤੇ ਚਾਰ ਵਾਰ ਵਿਧਾਇਕ ਰਹੇ ਸਨ। ਉਨ੍ਹਾਂ ਨੂੰ ਓ.ਪੀ. ਚੌਟਾਲਾ ਸਰਕਾਰ ਦੌਰਾਨ ਖੇਤੀਬਾੜੀ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ 2019 ਵਿੱਚ ਦੇਹਾਂਤ ਹੋ ਗਿਆ ਸੀ। ਗਗਨਜੋਤ ਸੰਧੂ ਉਨ੍ਹਾਂ ਦਾ ਪੁੱਤਰ ਸੀ।