Punjab

SHO ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ,

SHO ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ,

SHO ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ,

ਮਾਨਸਾ ਸ਼ਹਿਰ ਵਿੱਚ ਬੀਤੇ ਕੱਲ੍ਹ ਇੱਕ ਘਰ ਵਿੱਚ ਦਾਖਲ ਹੋ ਕੇ 2 ਨੌਜਵਾਨਾਂ ਵੱਲੋਂ ਇੱਕ ਨੌਜਵਾਨ ਉੱਤੇ ਫਾਇਰਿੰਗ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮਾਨਸਾ ਦੀ ਥਾਣਾ ਸਿਟੀ 2 ਪੁਲਿਸ ਵੱਲੋਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਕਥਿਤ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਦੇ ਰੋਸ ਵੱਲੋਂ ਕਿਸਾਨਾਂ ਵੱਲੋਂ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ।

SHO APOLOGIZED TO THE FARMERS

ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ “ਮਾਨਸਾ ਵਿੱਚ ਕੱਲ੍ਹ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਜੋ ਪਿੰਡ ਭੈਣੀ ਬਾਘਾ ਦੀ ਇੱਕ ਮਹਿਲਾ ਨੂੰ ਪੁਲਿਸ ਥਾਣੇ ਲਿਆ ਕੇ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਨੂੰ ਦੇਰ ਰਾਤ ਕਿਸਾਨਾਂ ਵੱਲੋਂ ਰਿਹਾਅ ਕਰਵਾ ਲਿਆ ਗਿਆ ਸੀ, ਪਰ ਪੁਲਿਸ ਅਧਿਕਾਰੀਆਂ ਨੇ ਉਸ ਦੀ ਨਜਾਇਜ਼ ਕੁੱਟਮਾਰ ਕੀਤੀ ਹੈ, ਜਿਸ ਕਾਰਨ ਅਸੀਂ ਥਾਣੇ ਦਾ ਘਿਰਾਓ ਕੀਤਾ ਹੈ। ਅਸੀਂ ਐਸਐਚਓ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹਾਂ।”

SHO APOLOGIZED TO THE FARMERS

“ਕੁੜੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਉਸ ਦੀ ਕੁੱਟਮਾਰ ਕੀਤੀ”

ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ “ਅਸੀਂ ਦੇਰ ਰਾਤ ਉਸ ਕੁੜੀ ਨੂੰ ਰਿਹਾਅ ਕਰਵਾ ਕੇ ਲਿਆਂਦਾ ਤਾਂ ਕੁੜੀ ਨੇ ਦੱਸਿਆ ਕਿ ਪੁਲਿਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ, ਉਸ ਦੇ ਸਿਰ ਵਿੱਚ ਚੱਪਲਾਂ ਵੀ ਮਾਰੀਆਂ। ਜਦੋਂ ਅਸੀਂ ਕੁੜੀ ਨੂੰ ਬਾਹਰ ਲੈ ਕੇ ਆਉਣ ਲੱਗੇ ਤਾਂ ਉਨ੍ਹਾਂ ਨੇ ਥਾਣੇ ਦਾ ਗੇਟ ਬੰਦ ਕਰ ਲਿਆ ਅਤੇ ਉਸ ਨੂੰ ਦੁਬਾਰਾ ਫਿਰ ਕੁੱਟਿਆ। ਉਸ ਤੋਂ ਬਾਅਦ ਪੁਲਿਸ ਵਾਲੇ ਕਹਿਣ ਲੱਗੇ ਕਿ ਅਸੀਂ ਕੁੜੀ ਤੁਹਾਨੂੰ ਲੈ ਕੇ ਜਾਣ ਨਹੀਂ ਦੇਵਾਂਗੇ। ਜੇਕਰ ਕੁੜੀ ਨੂੰ ਕੁਝ ਹੋ ਗਿਆ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ।” ਸਾਡੀ ਇਹੀ ਮੰਗ ਹੈ ਕਿ ਉਸ ਕੁੜੀ ਨੂੰ ਹਿਰਾਸਤ ਵਿੱਚ ਰੱਖਣਾ ਗੈਰ ਕਾਨੂੰਨੀ ਹੈ, ਪੁਲਿਸ ਅਧਿਕਾਰੀਆਂ ਦੀ ਹੈਂਕੜਬਾਜ਼ੀ ਕਾਰਨ ਉਸ ਦੀ ਕੁੱਟਮਾਰ ਕਰਨਾ ਉਸ ਨਾਲ ਬੁਰਾ ਸਲੂਕ ਕਰਨਾ ਗੈਰ-ਕਾਨੂੰਨੀ ਹੈ। ਐਸਐਚਓ ਬੇਅੰਤ ਕੌਰ ਦੇ ਖਿਲਾਫ ਕਾਰਵਾਈ ਹੋਵੇ ਅਤੇ ਥਾਣੇ ਵਿੱਚ ਬੰਦ ਕੁੜੀ ਨੂੰ ਰਿਹਾਅ ਕੀਤਾ ਜਾਵੇ। ਜਦੋਂ ਤੱਕ ਇਹ ਸਾਡੀ ਗੱਲ ਕਬੂਲ ਨਹੀਂ ਕਰਦੇ ਅਸੀਂ ਥਾਣੇ ਅੱਗੋਂ ਕਿਤੇ ਨਹੀਂ ਜਾਣਾ।”-ਰਾਮ ਸਿੰਘ ਭੈਣੀ ਬਾਗਾ, ਕਿਸਾਨ ਆਗੂ

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼