Punjab ਪੰਜਾਬ CM Maan ਦੀ ਪੋਸਟ ‘ਤੇ ਕੁਮੈਂਟ ਕਰਨ ਵਾਲਾ JE ਸਸਪੈਂਡ September 15, 2026 12 Views ਪੰਜਾਬ CM Maan ਦੀ ਪੋਸਟ ‘ਤੇ ਕੁਮੈਂਟ ਕਰਨ ਵਾਲਾ JE ਸਸਪੈਂਡ ਪੰਜਾਬ ਵਿੱਚ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਸੋਸ਼ਲ ਮੀਡੀਆ ਵਾਰ ਛਿੜ ਗਿਆ ਹੈ। ਮੁਲਾਜ਼ਮ ਖੁੱਲ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਪੋਸਟਾਂ ਪਾ ਰਹੇ ਹਨ। ਪੰਜਾਬ ਵਿੱਚ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਸੋਸ਼ਲ ਮੀਡੀਆ ਵਾਰ ਛਿੜ ਗਿਆ ਹੈ। ਮੁਲਾਜ਼ਮ ਖੁੱਲ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਪੋਸਟਾਂ ਪਾ ਰਹੇ ਹਨ। ਮੁਲਾਜ਼ਮਾਂ ਦੀ ਜਥੇਬੰਦੀ, ਜੁਆਇੰਟ ਫੋਰਮ ਨੇ ਦੋਸ਼ ਲਗਾਇਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਜੂਨੀਅਰ ਇੰਜੀਨੀਅਰ ਨੂੰ ਸਿਰਫ਼ ਇਸ ਲਈ ਮੁਅੱਤਲ ਕਰ ਦਿੱਤਾ ਕਿਉਂਕਿ ਉਸ ਨੇ ਮੁੱਖ ਮੰਤਰੀ ਦੀ ਫੋਟੋ ਵਾਲੀ ਪੋਸਟ ‘ਤੇ ਟਿੱਪਣੀ ਕੀਤੀ ਸੀਦਾਅਵਾ ਹੈ ਕਿ ਪੋਸਟ ‘ਤੇ ਟਿੱਪਣੀਆਂ ਜੇਈ ਦਵਿੰਦਰ ਮਹਿਰਾ ਨੇ ਨਹੀਂ ਕੀਤੀਆਂ ਸਨ, ਸਗੋਂ ਏਆਈ-ਜਨਰੇਟ ਕੀਤੀਆਂ ਗਈਆਂ ਸਨ। ਜੁਆਇੰਟ ਫੋਰਮ ਨੇ ਹੁਣ ਮੁੱਖ ਇੰਜੀਨੀਅਰ ਰਾਹੀਂ ਪਾਵਰਕਾਮ ਦੇ ਚੇਅਰਮੈਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜੇਈ ਦਵਿੰਦਰ ਸਿੰਘ ਨੂੰ ਬਹਾਲ ਨਹੀਂ ਕੀਤਾ ਜਾਂਦਾ ਹੈ, ਤਾਂ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।ਜੁਆਇੰਟ ਫੋਰਮ ਅਤੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਚੀਫ ਇੰਜੀਨੀਅਰ, ਸੈਂਟਰਲ ਜ਼ੋਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੀਐਸਪੀਸੀਐਲ ਕਰਮਚਾਰੀਆਂ ਦਾ ਪੱਖ ਸੁਣੇ ਬਿਨਾਂ ਅਜਿਹੀ ਕਾਰਵਾਈ ਕਰਦਾ ਹੈ, ਤਾਂ ਸਾਰੇ ਕਰਮਚਾਰੀ ਮੁੱਖ ਮੰਤਰੀ ਖ਼ਿਲਾਫ਼ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਸੱਚੀਆਂ ਟਿੱਪਣੀਆਂ ਪੋਸਟ ਕਰਨਗੇ।