Punjab

ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ: ਪਰਗਟ ਸਿੰਘ

ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ: ਪਰਗਟ ਸਿੰਘ

ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ: ਪਰਗਟ ਸਿੰਘ

‘ਪੰਜਾਬ ਨੂੰ ਬਦਨਾਮ ਕਰਨ ਤੋਂ ਇਲਾਵਾ ਅਮਿਤ ਸ਼ਾਹ ਨੇ ਕੁਝ ਨਹੀਂ ਕੀਤਾ’

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਅਤੇ ਸਰਕਾਰ ਤੇ ਹਮਲਾ ਬੋਲਦੇ ਕਹਿੰਦੇ ਨਜ਼ਰ ਆਏ ਕਿ ਇਹ ਸਰਕਾਰ ਦਾ ਆਖਰੀ ਸੈਸ਼ਨ ਹੈ ਜਿਸ ਦੇ ਵਿੱਚ ਵਿਰੋਧੀ ਧਿਰ ਨੂੰ ਬੋਲਣ ਦੇਣਗੇ ਜਾਂ ਨਹੀਂ ਇਹ ਕਹਿਣਾ ਮੁਸ਼ਕਿਲ ਹੈ ਪਰ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਗਿਲਾ ਨਹੀਂ ਰਹੇਗਾ।

ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ: ਪਰਗਟ ਸਿੰਘ

 

ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਜਿਸ ਵਿੱਚ 1 ਨਵੰਬਰ ਨੂੰ ਕਾਂਗਰਸ ਦੇ ਪ੍ਰੋਗਰਾਮ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਸ ’ਤੇ ਬੋਲਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਉਹਨਾਂ ਦੇ ਬਿਆਨ ਨਾਲ ਤਵੱਜੋ ਨਹੀਂ ਰੱਖਦੇ ਅਤੇ ਪ੍ਰਗਟ ਸਿੰਘ ਨੇ ਜਵਾਬ ਨਾ ਦਿੰਦੇ ਹੋਏ ਐਸਆਈਆਰ ਦਾ ਜ਼ਿਕਰ ਜਰੂਰ ਕੀਤਾ ਕਿ ਫਾਰਮ ਨੰਬਰ ਛੇ ਵਿੱਚ ਜੋ ਬਦਲਾਅ ਹੋਣੇ ਹਨ, ਉਹ ਸੁਪਰੀਮ ਕੋਰਟ ਜਾਂ ਫਿਰ ਲੋਕ ਸਭਾ ਵਿੱਚ ਹੀ ਹੋਣੇ ਹਨ। ਇਸ ਲਈ ਸਾਡਾ ਸਾਰਾ ਧਿਆਨ ਉਸ ਦੇ ਵਿੱਚ ਪ੍ਰਸ਼ਨ ਬਣਾਉਣ ਲਈ ਲੱਗਿਆ ਹੋਇਆ ਹੈ।

ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਤੋਂ ਇਲਾਵਾ ਅਮਿਤ ਸ਼ਾਹ ਨੇ ਕੁਝ ਨਹੀਂ ਕੀਤਾ, ਬਲਕਿ 10 ਤੋਂ 12 ਸਾਲ ਹੋ ਗਏ ਹਨ, ਉਹਨਾਂ ਨੂੰ ਗ੍ਰਹਿ ਮੰਤਰੀ ਬਣੇ, ਪਰ ਪੰਜਾਬ ਨੂੰ ਲੈ ਕੇ ਜਿਹੜੀ ਸਥਿਤੀ ਉਹਨਾਂ ਨੇ ਦਿਖਾਈ, ਉਸ ਵਿੱਚ ਸਿਰਫ ਉਹ ਰਾਜਨੀਤੀ ਕਰਨ ਆਏ ਸੀ। ਕਿਉਂਕਿ ਇਹਨਾਂ ਤਿੰਨ ਪਰਿਵਾਰਾਂ ਦੇ ਘਰ ਤਾਂ ਉਹ ਜਾਂਦੇ ਹਨ, ਪਰ ਜਿਹੜੇ ਕਿਸਾਨ ਬਾਰਡਰ ਉੱਤੇ ਸ਼ਹੀਦ ਹੋਏ, ਉਹਨਾਂ ਦੇ ਕੋਲ ਉਹ ਨਹੀਂ ਗਏ।

ਸਰਕਾਰੀ ਮੁਲਾਜ਼ਮਾਂ ਵੱਲੋਂ ਚੱਲ ਰਹੇ ਹੜਤਾਲ ਦੇ ਮਸਲੇ ’ਤੇ ਬੋਲਦੇ ਹੋਏ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਰਕਾਰ ਦਾ ਸਿਸਟਮ ਬੁਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ।

ਸਚਿਨ ਪਾਇਲਟ ਨਾਲ ਲੰਘੇ ਦਿਨਾਂ ਦੌਰਾਨ ਪ੍ਰਗਟ ਸਿੰਘ, ਜਿਸ ਤਰ੍ਹਾਂ ਦੌਰੇ ’ਤੇ ਜਾ ਕੇ ਆਏ ਹਨ, ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਹਾਲਾਤ ਖਰਾਬ ਹੋਏ ਹਨ, ਉਸ ਵਿੱਚ ਬਹੁਤ ਸਾਰੇ ਮਾਮਲੇ ਅਜਿਹੇ ਵੀ ਸਾਨੂੰ ਮਿਲੇ, ਜਿਨਾਂ ਵਿੱਚ ਪੁਲਿਸ ਨੇ ਕਾਰਵਾਈ ਹੀ ਨਹੀਂ ਕੀਤੀ। ਜੇਕਰ ਕਾਰਵਾਈ ਕੀਤੀ ਤਾਂ ਸਖਤ ਐਕਸ਼ਨ ਨਹੀਂ ਕੀਤੇ। ਗ੍ਰਿਫਤਾਰੀਆਂ ਨਹੀਂ ਕੀਤੀਆਂ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ ਕਿ ਜਿਸ ਤਰ੍ਹਾਂ ਬਟਾਲਾ ਵਿੱਚ ਦੁਸ਼ਹਿਰਾ ਮਨਾਉਣ ਤੱਕ ਤੇ ਪੁਲਿਸ ਧਮਕੀਆਂ ਦਿੰਦੀ ਹੈ, ਉਥੋਂ ਸਰਕਾਰ ਦੀ ਲੋਕਾਂ ਨੂੰ ਤੰਗ ਕਰਨ ਵਾਲੀ ਸਥਿਤੀ ਦੇਖੀ ਜਾ ਸਕਦੀ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼