‘ਫੋਨ ਸਿਰਫ਼ ਇੱਕ ਡਿਵਾਇਸ ਨਹੀਂ, ਯਾਦਾਂ ਦਾ ਇੱਕ ਸਰੋਤ’
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ (ਜਾਂਚ) ਹਰਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ, ਮੋਬਾਈਲ ਫੋਨ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹਨ, ਸਗੋਂ ਇਹ ਮਹੱਤਵਪੂਰਨ ਯਾਦਾਂ, ਪਰਿਵਾਰ ਅਤੇ ਦੋਸਤਾਂ ਦੀਆਂ ਫੋਟੋਆਂ, ਮਹੱਤਵਪੂਰਨ ਦਸਤਾਵੇਜ਼ ਅਤੇ ਸੰਪਰਕ ਨੰਬਰ ਵੀ ਸਟੋਰ ਕਰਦੇ ਹਨ। ਜਦੋਂ ਕਿਸੇ ਦਾ ਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਹ ਨਾ ਸਿਰਫ਼ ਵਿੱਤੀ ਨੁਕਸਾਨ, ਸਗੋਂ ਨਿੱਜੀ ਡੇਟਾ ਅਤੇ ਯਾਦਾਂ ਨੂੰ ਗੁਆਉਣ ਦਾ ਡੂੰਘਾ ਦੁੱਖ ਮਹਿਸੂਸ ਕਰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪੁਲਿਸ ਟੀਮ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ 700 ਫੋਨਾਂ ਨੂੰ ਟਰੇਸ ਕਰਕੇ ਰਿਕਵਰ ਕੀਤਾ ਹੈ।
ਮਾਲਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ, ਧੰਨਵਾਦ ਕੀਤਾ ਪ੍ਰਗਟ
ਦੀਵਾਲੀ ਵਾਲੇ ਦਿਨ ਆਪਣੇ ਗੁਆਚੇ ਫ਼ੋਨ ਮਿਲਣ ਤੋਂ ਬਾਅਦ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਆਪਣੇ ਫ਼ੋਨ ਵਾਪਸ ਮਿਲਣ ਦੀ ਕੋਈ ਉਮੀਦ ਨਹੀਂ ਸੀ। ਤਿਉਹਾਰ ਵਾਲੇ ਦਿਨ ਆਪਣੇ ਫ਼ੋਨ ਮਿਲਣ ਨਾਲ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ।