Punjab

ਗੁਰੂਘਰ ਵਿੱਚ ਵਾਪਰਿਆ ਦਰਦਨਾਕ ਹਾਦਸਾ

ਗੁਰੂਘਰ ਵਿੱਚ ਵਾਪਰਿਆ ਦਰਦਨਾਕ ਹਾਦਸਾ

ਗੁਰੂਘਰ ਵਿੱਚ ਵਾਪਰਿਆ ਦਰਦਨਾਕ ਹਾਦਸਾ

ਲੰਗਰ ਹਾਲ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਨਾਲ 2 ਬੀਬੀਆਂ ਦੀ ਮੌਤ, ਕਈ ਜ਼ਖ਼ਮੀ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਨਵੇਂ ਲੰਗਰ ਹਾਲ ਦੇ ਲੈਂਟਰ ਲਈ ਲਗਾਈਆਂ ਗਈਆਂ ਭਾਰੀ ਲੋਹੇ ਦੀਆਂ ਪਲੇਟਾਂ ਅਚਾਨਕ ਥੱਲੇ ਡਿੱਗ ਪਈਆਂ। ਉਸ ਵੇਲੇ ਹੇਠਾਂ ਬੈਠੀਆਂ ਬੀਬੀਆਂ ਚੌਪਹਿਰਾ ਕੱਟ ਰਹੀਆਂ ਅਤੇ ਸੇਵਾ ਕਰ ਰਹੀਆਂ ਸਨ।

ਗੁਰੂਘਰ ਵਿੱਚ ਵਾਪਰਿਆ ਦਰਦਨਾਕ ਹਾਦਸਾ

ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਚੀਕ ਪੁਕਾਰ ਮਚ ਗਈ। ਇਸ ਘਟਨਾ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਮਹਿਲਾਵਾਂ ਜ਼ਖ਼ਮੀ ਹੋ ਗਈਆਂ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰਿਆਂ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਅਤੇ ਮਾਤਾ ਕੌਲਾਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬਹੁਮੰਜਲੀ ਪਾਰਕਿੰਗ ਅਤੇ ਨਵੇਂ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇਸ ਕਾਰ ਸੇਵਾ ਦੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ। ਐਤਵਾਰ ਹੋਣ ਕਾਰਨ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਅਤੇ ਹਾਦਸੇ ਤੋਂ ਬਾਅਦ ਭਗਦੜ ਵਰਗੇ ਹਾਲਾਤ ਬਣ ਗਏ।

ਗੁਰੂਘਰ ਵਿੱਚ ਵਾਪਰਿਆ ਦਰਦਨਾਕ ਹਾਦਸਾ

ਜ਼ਖ਼ਮੀ ਮਹਿਲਾਵਾਂ ਨੇ ਦੱਸਿਆ ਕਿ ਉਹ ਵੱਖ-ਵੱਖ ਪਿੰਡਾਂ ਤੋਂ ਚੌਪਹਿਰਾ ਕੱਟਣ ਲਈ ਆਈਆਂ ਸਨ ਕਿ ਅਚਾਨਕ ਜ਼ੋਰ ਦੀ ਆਵਾਜ਼ ਆਈ ਅਤੇ ਲੋਹੇ ਦੀਆਂ ਪਲੇਟਾਂ ਥੱਲੇ ਆ ਡਿੱਗੀਆਂ। ਇਕ ਮਹਿਲਾ ਦੇ ਬਾਂਹ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ 12 ਟਾਂਕੇ ਲੱਗੇ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਕੀਤੇ ਗਏ। ਏਡੀਸੀਪੀ ਅਮਨਦੀਪ ਕੌਰ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਗੁਰੂਘਰ ਅਤੇ ਇਲਾਕੇ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼