Punjab

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਬਿਲਖਦੀ ASI ਜੋਗਾ ਸਿੰਘ ਦੀ ਪਤਨੀ ਦਾ ਦਰਦਨਾਕ ਸਵਾਲ – “ਕੋਈ ਦੱਸੋ ਮੇਰੇ ਪਤੀ ਦਾ ਕਸੂਰ ਕੀ ਸੀ?”

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਪੰਜਾਬ ਪੁਲਿਸ ਦੇ ਏਐਸਆਈ ਜੋਗਾ ਸਿੰਘ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪਿੰਡ ਘਣੀਏ-ਕੇ-ਬਾਂਗਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਦੇ ਦਰਦਨਾਕ ਬੋਲ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਹੇ ਹਨ।

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਬਿਲਖਦੀ ਹੋਈ ਰਾਜਵਿੰਦਰ ਕੌਰ ਨੇ ਕਾਤਲਾਂ ਨੂੰ ਸਵਾਲ ਕਰਦਿਆਂ ਕਿਹਾ ਕਿ “ਮੇਰੇ ਸਾਧ ਪਤੀ ਨੂੰ ਕਿਉਂ ਮਾਰ ਦਿੱਤਾ? ਕੋਈ ਤਾਂ ਦੱਸ ਦੇਵੇ ਕਿ ਜੋਗਾ ਸਿੰਘ ਦਾ ਕਸੂਰ ਕੀ ਸੀ?” ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀ ਪੁਲਿਸ ਨੌਕਰੀ ਨਾਲ ਕੋਈ ਪਰੇਸ਼ਾਨੀ ਸੀ ਤਾਂ ਇੱਕ ਵਾਰ ਦੱਸ ਦਿੰਦੇ, ਉਹ ਖੁਦ ਨੌਕਰੀ ਛੱਡ ਦਿੰਦੇ। “ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ ਗਿਆ, ਮੇਰੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਖੋਹ ਲਿਆ ਗਿਆ,” ਇਹ ਕਹਿੰਦੇ ਹੋਏ ਉਹ ਰੋ ਪਈ।

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਰਾਜਵਿੰਦਰ ਕੌਰ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਾਤਲ ਉਨ੍ਹਾਂ ਦੀ ਗੱਲ ਸੁਣ ਰਹੇ ਹਨ ਤਾਂ ਘੱਟੋ-ਘੱਟ ਇਹ ਤਾਂ ਦੱਸਣ ਕਿ ਜੋਗਾ ਸਿੰਘ ਦਾ ਦੋਸ਼ ਕੀ ਸੀ। ਉਨ੍ਹਾਂ ਕਿਹਾ ਕਿ ਜੋਗਾ ਸਿੰਘ ਬਹੁਤ ਹੀ ਸਿੱਧੇ-ਸਾਧੇ ਅਤੇ ਇਮਾਨਦਾਰ ਇਨਸਾਨ ਸਨ, ਜੋ ਆਪਣੇ ਖਰਚੇ ਨਾਲ ਲੋਕਾਂ ਨੂੰ ਚਾਹ ਤੱਕ ਪਿਲਾ ਦਿੰਦੇ ਸਨ ਅਤੇ ਕਦੇ ਕਿਸੇ ਤੋਂ ਗਲਤ ਪੈਸਾ ਨਹੀਂ ਲਿਆ।

ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ

ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿੱਚ ਖੇਡ ਕੇ ਕਿਸੇ ਦੇ ਹੱਸਦੇ-ਖੇਡਦੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ। ਮ੍ਰਿਤਕ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਰੋਜ਼ਾਨਾ ਡਿਊਟੀ ਲਈ ਕਾਰ ਵਿੱਚ ਜਾਂਦੇ ਸਨ, ਪਰ ਐਤਵਾਰ ਸਵੇਰੇ ਗੱਡੀ ਦਾ ਟਾਇਰ ਪੰਕਚਰ ਹੋਣ ਕਾਰਨ ਉਹ ਸਕੂਟਰੀ ‘ਤੇ ਡਿਊਟੀ ਲਈ ਨਿਕਲੇ ਸਨ। ਰਸਤੇ ਵਿੱਚ ਹੀ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੋਗਾ ਸਿੰਘ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਧੀ ਹਨ, ਜੋ ਵਿਦੇਸ਼ ਵਿੱਚ ਰਹਿੰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਿਆਂ ਦੇ ਵਾਪਸ ਆਉਣ ਤੋਂ ਬਾਅਦ ਹੀ ਪਿੰਡ ਘਣੀਏ-ਕੇ-ਬਾਂਗਰ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼