Punjab

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਾ ਵੜਿੰਗ ‘ਤੇ ਤੰਜ, ਗੱਡੇ ‘ਤੇ ਵੋਟ ਪਾਉਣ ਪਹੁੰਚਣ ਦਾ ਮਾਮਲਾ ਬਣਿਆ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਾ ਵੜਿੰਗ ‘ਤੇ ਤੰਜ, ਗੱਡੇ ‘ਤੇ ਵੋਟ ਪਾਉਣ ਪਹੁੰਚਣ ਦਾ ਮਾਮਲਾ ਬਣਿਆ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਾ ਵੜਿੰਗ ‘ਤੇ ਤੰਜ, ਗੱਡੇ ‘ਤੇ ਵੋਟ ਪਾਉਣ ਪਹੁੰਚਣ ਦਾ ਮਾਮਲਾ ਬਣਿਆ ਚਰਚਾ

ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ (ਰੇਹੜੀ) ‘ਤੇ ਸਵਾਰ ਹੋ ਕੇ ਵੋਟ ਪਾਉਣ ਜਾਣ ਦਾ ਮਾਮਲਾ ਸਿਆਸੀ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ (Twitter) ‘ਤੇ ਤਿੱਖਾ ਤੰਜ ਕੱਸਿਆ, ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਕਰਾਰਾ ਜਵਾਬ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਦਾ ਤੰਜ

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ “ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ਤੇ ਆ ਗਏ.. ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ ਰੇਹੜਿਆਂ ਤੇ ਆ ਗਏ…”ਉਨ੍ਹਾਂ ਨੇ ਇਸ ਪੋਸਟ ਰਾਹੀਂ ਰਾਜਾ ਵੜਿੰਗ ਦੇ ਗੱਡੇ ‘ਤੇ ਵੋਟ ਪਾਉਣ ਜਾਣ ‘ਤੇ ਸਿਆਸੀ ਤਨਜ਼ ਕੱਸਿਆ।

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਾ ਵੜਿੰਗ ‘ਤੇ ਤੰਜ, ਗੱਡੇ ‘ਤੇ ਵੋਟ ਪਾਉਣ ਪਹੁੰਚਣ ਦਾ ਮਾਮਲਾ ਬਣਿਆ ਚਰਚਾ

ਰਾਜਾ ਵੜਿੰਗ ਦਾ ਕਰਾਰਾ ਜਵਾਬ

ਇਸ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਵੀ ਐਕਸ ‘ਤੇ ਲਿਖਿਆ ਕਿ ਜਿਹੜੇ ਬਦਲਾਅ ਦੇ ਵਾਅਦੇ ਕਰਦੇ ਸਨ, ਉਹ ਸਿਰਫ਼ ਇਸ਼ਤਿਹਾਰਾਂ ਤੱਕ ਸੀਮਿਤ ਰਹਿ ਗਏ ਹਨ। ਉਨ੍ਹਾਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਨਤਾ ਦੀਆਂ ਮੁਸ਼ਕਲਾਂ ਅਤੇ ਸਰਕਾਰ ਦੀ ਨੀਤੀ ‘ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਮਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਅਸਲੀ ਹਾਲਾਤਾਂ ਤੋਂ ਸਰਕਾਰ ਦੂਰ ਹੋ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਾ ਵੜਿੰਗ ‘ਤੇ ਤੰਜ, ਗੱਡੇ ‘ਤੇ ਵੋਟ ਪਾਉਣ ਪਹੁੰਚਣ ਦਾ ਮਾਮਲਾ ਬਣਿਆ ਚਰਚਾ

ਗੱਡੇ ‘ਤੇ ਵੋਟ ਪਾਉਣ ਜਾਣ ਦਾ ਮਾਮਲਾ ਬਣਿਆ ਵਿਵਾਦ

ਰਾਜਾ ਵੜਿੰਗ ਆਪਣੀ ਪਤਨੀ ਨਾਲ ਮੁਕਤਸਰ ਦੇ ਪੋਲਿੰਗ ਬੂਥ ‘ਤੇ ਗੱਡੇ ‘ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ ਸਨ। ਉਨ੍ਹਾਂ ਨੇ ਇਸ ਦੌਰਾਨ ਕਿਹਾ ਸੀ ਕਿ ਇਹ ਕਦਮ ਉਹ ਆਮ ਲੋਕਾਂ ਦੀਆਂ ਮੁਸ਼ਕਲਾਂ, ਖ਼ਾਸ ਕਰਕੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਵੱਲ ਧਿਆਨ ਖਿੱਚਣ ਲਈ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਤੱਕ ਜਨਤਾ ਦੀਆਂ ਚਿੰਤਾਵਾਂ ਪਹੁੰਚਣ ਅਤੇ ‘ਅੱਛੇ ਦਿਨ’ ਦੇ ਵਾਅਦੇ ‘ਤੇ ਸਵਾਲ ਉੱਠਣ। ਇਹ ਪੂਰਾ ਮਾਮਲਾ ਹੁਣ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵੱਡਾ ਵਿਸ਼ਾ ਬਣ ਗਿਆ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼