Punjab

ਬਕਰੀਦ ਮੌਕੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਨਮਾਜ਼ ਅਦਾ, ਭਾਈਚਾਰੇ ਤੇ ਅਮਨ ਦਾ ਦਿੱਤਾ ਸੁਨੇਹਾ

ਬਕਰੀਦ ਮੌਕੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਨਮਾਜ਼ ਅਦਾ, ਭਾਈਚਾਰੇ ਤੇ ਅਮਨ ਦਾ ਦਿੱਤਾ ਸੁਨੇਹਾ

ਬਕਰੀਦ ਮੌਕੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਨਮਾਜ਼ ਅਦਾ, ਭਾਈਚਾਰੇ ਤੇ ਅਮਨ ਦਾ ਦਿੱਤਾ ਸੁਨੇਹਾ

ਹਜ਼ਾਰਾਂ ਨਮਾਜ਼ੀਆਂ ਨੇ ਅਮਨ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਲਈ ਕੀਤੀਆਂ ਦੁਆਵਾਂ

ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਬਕਰੀਦ (ਈਦ-ਉਲ-ਅਜ਼ਹਾ) ਦਾ ਪਵਿੱਤਰ ਤਿਉਹਾਰ ਅੱਜ ਬੜੀ ਸ਼ਰਧਾ, ਅਕੀਦਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰਕੇ ਦੇਸ਼ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰੇ ਲਈ ਖਾਸ ਦੁਆਵਾਂ ਕੀਤੀਆਂ ਗਈਆਂ।

ਅੰਮ੍ਰਿਤਸਰ ਦੀ ਜਾਮਾ ਮਸਜਿਦ ਵਿੱਚ ਹਜ਼ਾਰਾਂ ਦੀ ਸ਼ਮੂਲੀਅਤ

ਅੰਮ੍ਰਿਤਸਰ ਦੀ ਇਤਿਹਾਸਕ ਜਾਮਾ ਮਸਜਿਦ ਹਾਲ ਖੈਰ ਦੀਨ ਵਿੱਚ ਹਜ਼ਾਰਾਂ ਨਮਾਜ਼ੀਆਂ ਨੇ ਇਕੱਠੇ ਹੋ ਕੇ ਈਦ ਦੀ ਖਾਸ ਨਮਾਜ਼ ਅਦਾ ਕੀਤੀ। ਨਮਾਜ਼ ਦੌਰਾਨ ਮਸਜਿਦ ਦਾ ਮਾਹੌਲ ਰੂਹਾਨੀਅਤ ਅਤੇ ਭਾਈਚਾਰਕ ਏਕਤਾ ਨਾਲ ਭਰਪੂਰ ਰਿਹਾ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਪੰਜਾਬ ਇਸਲਾਮਿਕ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਮਲਿਕ ਨੇ ਕਿਹਾ ਕਿ ਇਹ ਤਿਉਹਾਰ ਕੁਰਬਾਨੀ, ਇਨਸਾਨੀਅਤ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਮੌਲਾਨਾ ਹਾਮੀਦ ਹੁਸੈਨ ਕਾਜਮੀ ਦੀ ਰਹਿਨੁਮਾਈ ਹੇਠ ਖਾਸ ਨਮਾਜ਼ ਅਦਾ ਕੀਤੀ ਗਈ ਅਤੇ ਅੱਲਾਹ ਅੱਗੇ ਸਰਬੱਤ ਦੇ ਭਲੇ ਲਈ ਦੁਆ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਰਹਿਣ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ, ਕਿਉਂਕਿ ਈਦ ਦਾ ਅਸਲ ਸੰਦੇਸ਼ ਪਿਆਰ ਅਤੇ ਮਨੁੱਖਤਾ ਹੈ।

ਬਕਰੀਦ ਮੌਕੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਨਮਾਜ਼ ਅਦਾ, ਭਾਈਚਾਰੇ ਤੇ ਅਮਨ ਦਾ ਦਿੱਤਾ ਸੁਨੇਹਾ

ਹੱਜ ਅਤੇ ਕੁਰਬਾਨੀ ਦਾ ਮਹੱਤਵ ਵੀ ਕੀਤਾ ਗਿਆ ਸਾਂਝਾ

ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਦੁਨੀਆ ਭਰ ਤੋਂ ਲੱਖਾਂ ਹਾਜੀ ਸਾਊਦੀ ਅਰਬ ਵਿੱਚ ਹੱਜ ਦੀ ਅਦਾਫ਼ਗੀ ਕਰ ਰਹੇ ਹਨ। ਬਕਰੀਦ ਦਾ ਮੁੱਖ ਮਕਸਦ ਅੱਲਾਹ ਦੀ ਰਜ਼ਾ ਲਈ ਕੁਰਬਾਨੀ ਦੇਣਾ ਅਤੇ ਲੋੜਵੰਦਾਂ ਵਿੱਚ ਮਾਸ ਵੰਡਣਾ ਹੈ, ਤਾਂ ਜੋ ਸਮਾਜ ਵਿੱਚ ਸਾਂਝ ਅਤੇ ਮਦਦਗਾਰੀ ਵਧੇ। ਕਪੂਰਥਲਾ ਵਿੱਚ ਵੀ ਬਕਰੀਦ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਲੋਕ ਵੱਡੀ ਗਿਣਤੀ ਵਿੱਚ ਮਸਜਿਦਾਂ ਅਤੇ ਈਦਗਾਹਾਂ ਵੱਲ ਰੁਖ ਕਰਦੇ ਨਜ਼ਰ ਆਏ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਮਸਜਿਦਾਂ ਦੇ ਬਾਹਰ ਵੀ ਤਿਉਹਾਰੀ ਮਾਹੌਲ ਵੇਖਣ ਨੂੰ ਮਿਲਿਆ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਈਦ ਸਿਰਫ਼ ਧਾਰਮਿਕ ਤਿਉਹਾਰ ਨਹੀਂ, ਸਗੋਂ ਏਕਤਾ, ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ।

ਬਕਰੀਦ ਮੌਕੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਨਮਾਜ਼ ਅਦਾ, ਭਾਈਚਾਰੇ ਤੇ ਅਮਨ ਦਾ ਦਿੱਤਾ ਸੁਨੇਹਾ

 

ਭਾਈਚਾਰਕ ਏਕਤਾ ਦਾ ਸੁਨੇਹਾ

ਇਸ ਮੌਕੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਵੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ, ਤਾਂ ਦੇਸ਼ ਵਿੱਚ ਅਮਨ ਅਤੇ ਏਕਤਾ ਹੋਰ ਮਜ਼ਬੂਤ ਹੁੰਦੀ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼