1 ਜੂਨ 2026 ਤੋਂ ਬਦਲਣ ਜਾ ਰਹੇ ਹਨ ਕਈ ਵੱਡੇ ਨਿਯਮ, ਤੁਹਾਡੀ ਜੇਬ ‘ਤੇ ਪਵੇਗਾ ਅਸਰ
1 ਜੂਨ 2026 ਤੋਂ ਦੇਸ਼ ਭਰ ਵਿੱਚ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਮਹੀਨਾਵਾਰ ਬਜਟ ‘ਤੇ ਪਵੇਗਾ। LPG ਗੈਸ ਸਿਲੰਡਰ ਤੋਂ ਲੈ ਕੇ UPI ਭੁਗਤਾਨ, ATM ਚਾਰਜ ਅਤੇ FD ਵਿਆਜ ਦਰਾਂ ਤੱਕ ਕਈ ਵੱਡੇ ਬਦਲਾਅ ਹੋਣ ਵਾਲੇ ਹਨ।
UPI ਭੁਗਤਾਨ ਹੋਣਗੇ ਹੋਰ ਸੁਰੱਖਿਅਤ

ਹੁਣ ਕਿਸੇ ਨੂੰ ਪੈਸੇ ਭੇਜਣ ਤੋਂ ਪਹਿਲਾਂ ਉਸਦਾ ਅਸਲ ਬੈਂਕ ਰਜਿਸਟਰਡ ਨਾਮ ਸਕ੍ਰੀਨ ‘ਤੇ ਦਿਖੇਗਾ। ਇਸ ਨਾਲ ਫਰਜ਼ੀ QR ਕੋਡ ਅਤੇ ਧੋਖਾਧੜੀ ਦੇ ਮਾਮਲੇ ਘਟਣ ਦੀ ਉਮੀਦ ਹੈ।
LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋ ਸਕਦਾ ਵਾਧਾ

ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਅੰਤਰਰਾਸ਼ਟਰੀ ਹਾਲਾਤਾਂ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਗੈਸ ਮਹਿੰਗੀ ਹੋ ਸਕਦੀ ਹੈ।
PAN ਕਾਰਡ ਨਿਯਮਾਂ ਵਿੱਚ ਬਦਲਾਅ

ਹੁਣ ₹50,000 ਤੱਕ ਦੀ ਨਕਦ ਜਮ੍ਹਾਂ ਲਈ PAN ਲਾਜ਼ਮੀ ਨਹੀਂ ਹੋਵੇਗਾ। ਹਾਲਾਂਕਿ ₹20 ਲੱਖ ਤੋਂ ਵੱਧ ਦੀ ਜਾਇਦਾਦ ਖਰੀਦ-ਫਰੋਖ਼ਤ ਅਤੇ ਵੱਡੇ ਲੈਣ-ਦੇਣ ਲਈ PAN ਲਾਜ਼ਮੀ ਕਰ ਦਿੱਤਾ ਗਿਆ ਹੈ।
ATM ਤੋਂ ਪੈਸੇ ਕੱਢਣ ‘ਤੇ ਵੱਧ ਸਕਦੇ ਚਾਰਜ

ਕਈ ਬੈਂਕ ਜੂਨ ਤੋਂ ATM ਲੈਣ-ਦੇਣ ਦੇ ਨਵੇਂ ਨਿਯਮ ਲਾਗੂ ਕਰਨ ਜਾ ਰਹੇ ਹਨ। ਮੁਫ਼ਤ ਲਿਮਿਟ ਖਤਮ ਹੋਣ ਤੋਂ ਬਾਅਦ ਕੈਸ਼ ਕਢਵਾਉਣਾ ਅਤੇ ਮਿਨੀ ਸਟੇਟਮੈਂਟ ਲੈਣਾ ਮਹਿੰਗਾ ਪੈ ਸਕਦਾ ਹੈ।
ਕਈ ਟ੍ਰੇਨਾਂ ਰੱਦ ਅਤੇ ਰੂਟ ਡਾਈਵਰਟ

ਰੇਲਵੇ ਟਰੈਕ ਅੱਪਗ੍ਰੇਡ ਕਾਰਨ ਕਈ ਟ੍ਰੇਨਾਂ ਰੱਦ ਜਾਂ ਡਾਈਵਰਟ ਕੀਤੀਆਂ ਗਈਆਂ ਹਨ। ਯਾਤਰਾ ਤੋਂ ਪਹਿਲਾਂ ਟ੍ਰੇਨ ਸਟੇਟਸ ਜ਼ਰੂਰ ਚੈੱਕ ਕਰੋ।
ਸੋਲਰ ਪੈਨਲਾਂ ਲਈ ਨਵੇਂ ਨਿਯਮ

ਸਰਕਾਰ ਦੀ ‘ਸੂਰਿਆ ਘਰ ਯੋਜਨਾ’ ਤਹਿਤ ਹੁਣ ਸਿਰਫ਼ ALMM ਸੂਚੀ ਵਾਲੇ ਮਨਜ਼ੂਰਸ਼ੁਦਾ ਸੋਲਰ ਪੈਨਲ ਹੀ ਵਰਤੇ ਜਾਣਗੇ, ਜਿਸ ਨਾਲ ਕੀਮਤਾਂ ਵੱਧ ਸਕਦੀਆਂ ਹਨ।
FD ਵਿਆਜ ਦਰਾਂ ਵਿੱਚ ਤਬਦੀਲੀ

ਕਈ ਸਰਕਾਰੀ ਅਤੇ ਪ੍ਰਾਈਵੇਟ ਬੈਂਕ FD ਦੀਆਂ ਵਿਆਜ ਦਰਾਂ ਵਿੱਚ ਸੋਧ ਕਰਨ ਜਾ ਰਹੇ ਹਨ। ਕੁਝ ਪੁਰਾਣੀਆਂ ਸਕੀਮਾਂ ਬੰਦ ਹੋ ਸਕਦੀਆਂ ਹਨ ਅਤੇ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਮਾਹਿਰਾਂ ਮੁਤਾਬਕ ਲੋਕਾਂ ਨੂੰ ਇਨ੍ਹਾਂ ਨਵੇਂ ਨਿਯਮਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਵਿੱਤੀ ਯੋਜਨਾਬੰਦੀ ਵਿੱਚ ਕੋਈ ਦਿੱਕਤ ਨਾ ਆਵੇ।