International

ਦਿਲ ਦਹਿਲਾ ਦੇਣ ਵਾਲੀ ਖ਼ਬਰ: ਕੈਨੇਡਾ ‘ਚ ਡਿਊਟੀ ਦੌਰਾਨ ਪੰਜਾਬੀ ਨੌਜਵਾਨ ਪੁਲਿਸ ਕਾਂਸਟੇਬਲ ਤਰੁਣ ਬਾਲੀ ਦੀ ਮੌਤ

ਦਿਲ ਦਹਿਲਾ ਦੇਣ ਵਾਲੀ ਖ਼ਬਰ: ਕੈਨੇਡਾ 'ਚ ਡਿਊਟੀ ਦੌਰਾਨ ਪੰਜਾਬੀ ਨੌਜਵਾਨ ਪੁਲਿਸ ਕਾਂਸਟੇਬਲ ਤਰੁਣ ਬਾਲੀ ਦੀ ਮੌਤ

ਦਿਲ ਦਹਿਲਾ ਦੇਣ ਵਾਲੀ ਖ਼ਬਰ: ਕੈਨੇਡਾ ‘ਚ ਡਿਊਟੀ ਦੌਰਾਨ ਪੰਜਾਬੀ ਨੌਜਵਾਨ ਪੁਲਿਸ ਕਾਂਸਟੇਬਲ ਤਰੁਣ ਬਾਲੀ ਦੀ ਮੌਤ

ਨੰਗਲ/ਟੋਰਾਂਟੋ: ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਡਿਊਟੀ ਦੌਰਾਨ ਪੰਜਾਬੀ ਮੂਲ ਦੇ ਪੁਲਿਸ ਕਾਂਸਟੇਬਲ ਤਰੁਣ ਬਾਲੀ ਦੀ ਮੌਤ ਹੋ ਜਾਣ ਨਾਲ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਵਿੱਚ ਗਹਿਰੇ ਸੋਗ ਦੀ ਲਹਿਰ ਦੌੜ ਗਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਨੇ ਅਧਿਕਾਰਕ ਤੌਰ ’ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Punjab-origin man serving with Canadian police dies in line of duty - The  Tribune

ਨਯਾ ਨੰਗਲ ਦੇ ਸ਼ਿਵਾਲਿਕ ਐਵੇਨਿਊ ਨਾਲ ਸਬੰਧਤ ਤਰੁਣ ਬਾਲੀ, ਅਸ਼ੋਕ ਬਾਲੀ ਅਤੇ ਨੀਨਾ ਬਾਲੀ ਦੇ ਪੁੱਤਰ ਸਨ। ਪਰਿਵਾਰ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਵੱਸ ਗਿਆ ਸੀ। ਤਰੁਣ ਨੇ ਕਰੀਬ ਢਾਈ ਸਾਲ ਪਹਿਲਾਂ ਓਨਟਾਰੀਓ ਪੁਲਿਸ ਸੇਵਾ ਵਿੱਚ ਭਰਤੀ ਹੋ ਕੇ ਆਪਣੀ ਡਿਊਟੀ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਵਿਆਹ ਦੋ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੋਮਲ ਨਾਲ ਹੋਇਆ ਸੀ।  ਜਾਣਕਾਰੀ ਮੁਤਾਬਕ, ਤਰੁਣ ਬਾਲੀ ਇਸ ਸਮੇਂ ਜੇਮਸ ਬੇ ਡਿਟੈਚਮੈਂਟ ਵਿੱਚ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਸਨ। ਮੰਗਲਵਾਰ ਦੁਪਹਿਰ ਇੱਕ ਜਾਂਚ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

It is with deep sorrow that I confirm that #OPP Provincial Constable Tarun  Bali was killed in the line of duty this afternoon in Hearst. His courage  and commitment to serving others

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ 18 ਸਾਲਾ ਸ਼ੱਕੀ, ਜੋ ਪਹਿਲਾਂ ਹਸਪਤਾਲ ਤੋਂ ਫਰਾਰ ਹੋਇਆ ਸੀ, ਨੇ ਕਥਿਤ ਤੌਰ ’ਤੇ ਵਾਹਨ ਨਾਲ ਟੱਕਰ ਮਾਰ ਕੇ ਕਾਂਸਟੇਬਲ ਬਾਲੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਪਹਿਲੀ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੀ ਜਾਂਚ ਓਪੀਪੀ ਦੀ ਅਪਰਾਧਿਕ ਜਾਂਚ ਸ਼ਾਖਾ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੀਫ ਕੋਰੋਨਰ ਦਫ਼ਤਰ ਅਤੇ ਓਨਟਾਰੀਓ ਫੋਰੈਂਸਿਕ ਪੈਥੋਲੋਜੀ ਸੇਵਾ ਵੀ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰ ਰਹੀਆਂ ਹਨ। ਸੂਤਰਾਂ ਅਨੁਸਾਰ, ਕਾਂਸਟੇਬਲ ਤਰੁਣ ਬਾਲੀ ਦੀ ਦੇਹ ਨੂੰ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਟੋਰਾਂਟੋ ਲਿਜਾਇਆ ਜਾਵੇਗਾ। ਉਨ੍ਹਾਂ ਨੂੰ ਅੰਤਿਮ ਸਨਮਾਨ ਦੇਣ ਲਈ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਦਾ ਵਿਸ਼ੇਸ਼ ਕਾਫਲਾ ਵੀ ਉਨ੍ਹਾਂ ਦੀ ਦੇਹ ਦੇ ਨਾਲ ਯਾਤਰਾ ਕਰੇਗਾ। ਤਰੁਣ ਬਾਲੀ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਨਯਾ ਨੰਗਲ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਦੁੱਖ ਅਤੇ ਸ਼ੋਕ ਦਾ ਮਾਹੌਲ ਹੈ। ਲੋਕ ਉਨ੍ਹਾਂ ਨੂੰ ਇੱਕ ਸਮਰਪਿਤ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਵਜੋਂ ਯਾਦ ਕਰ ਰਹੇ ਹਨ।

 

Leave a comment

Your email address will not be published. Required fields are marked *

You may also like

ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ ਲਈ ਇਤਿਹਾਸਕ ਸੰਯੁਕਤ ਰਾਸ਼ਟਰ ਘੋਸ਼ਣਾ
International

ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ ਲਈ ਇਤਿਹਾਸਕ ਸੰਯੁਕਤ ਰਾਸ਼ਟਰ ਘੋਸ਼ਣਾ

ਦਸੰਬਰ 2025 ਵਿੱਚ ਸੰਯੁਕਤ ਰਾਸ਼ਟਰ ਦੇ ਸਧਾਰਨ ਸਭਾ ਅਧਿਵੇਸ਼ਨ ਦੌਰਾਨ ਦੁਨੀਆ ਭਰ ਦੇ ਨੇਤਾਵਾਂ ਨੇ ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ
ਗਾਜ਼ਾ ਅਤੇ ਸੁਡਾਨ ਵਿੱਚ ਟਕਰਾਵਾਂ ਨਾਲ ਵਿਸ਼ਵ ਪੱਧਰੀ ਮਨੁੱਖੀ ਸੰਕਟ ਗਹਿਰਾਇਆ
International

ਗਾਜ਼ਾ ਅਤੇ ਸੁਡਾਨ ਵਿੱਚ ਟਕਰਾਵਾਂ ਨਾਲ ਵਿਸ਼ਵ ਪੱਧਰੀ ਮਨੁੱਖੀ ਸੰਕਟ ਗਹਿਰਾਇਆ

ਦਸੰਬਰ ਮਹੀਨੇ ਗਾਜ਼ਾ ਅਤੇ ਸੁਡਾਨ ਵਿੱਚ ਚੱਲ ਰਹੇ ਹਥਿਆਰਬੰਦ ਟਕਰਾਵਾਂ ਨੇ ਮਨੁੱਖੀ ਸਥਿਤੀ ਨੂੰ ਹੋਰ ਭਿਆਨਕ ਬਣਾ ਦਿੱਤਾ। ਹਜ਼ਾਰਾਂ ਨਾਗਰਿਕ