International

ਭਾਰਤ-ਫਰਾਂਸ ਦੋਸਤੀ ਦਾ ਨਵਾਂ ਰੰਗ: ਮੈਕਰੋਂ-ਮੋਦੀ ਦੀ ਸਿਨੇਮੈਟਿਕ ਵੀਡੀਓ ਨੇ ਮਚਾਈ ਧਮਾਲ

ਭਾਰਤ-ਫਰਾਂਸ ਦੋਸਤੀ ਦਾ ਨਵਾਂ ਰੰਗ: ਮੈਕਰੋਂ-ਮੋਦੀ ਦੀ ਸਿਨੇਮੈਟਿਕ ਵੀਡੀਓ ਨੇ ਮਚਾਈ ਧਮਾਲ

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਪੰਜਾਬੀ ਗੀਤ ਦੇ ਫੈਨ ਬਣੇ, PM ਮੋਦੀ ਨਾਲ “ਆਰੀ ਆਰੀ” ਰੀਲ ਨੇ ਮਚਾਈ ਧਮਾਲ

ਨਵੀਂ ਦਿੱਲੀ/ਫਰਾਂਸ: ਭਾਰਤ ਅਤੇ ਫਰਾਂਸ ਦੀ ਦੋਸਤੀ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਅਤੇ ਰੰਗੀਨ ਰੂਪ ਧਾਰ ਲਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਨਿਸ (Nice) ਫੇਰੀ ਦੀ ਇੱਕ ਵਿਸ਼ੇਸ਼ ਵੀਡੀਓ ਰੀਲ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਬਾਲੀਵੁੱਡ ਫਿਲਮ ਧੁਰੰਧਰ ਦਾ ਸੁਪਰਹਿੱਟ ਪੰਜਾਬੀ ਗੀਤ “ਆਰੀ ਆਰੀ” ਬੈਕਗ੍ਰਾਊਂਡ ਵਿੱਚ ਚੱਲ ਰਿਹਾ ਹੈ। ਇਹ ਵੀਡੀਓ ਦੋਵਾਂ ਵਿਸ਼ਵ ਨੇਤਾਵਾਂ ਦੀ ਮੁਲਾਕਾਤ, ਗੱਲਬਾਤ ਅਤੇ “ਇੰਡੀਆ ਇਨੋਵੇਟਸ 2026” ਕਾਨਫਰੰਸ ਦੇ ਮੁੱਖ ਪਲਾਂ ਨੂੰ ਸਿਨੇਮੈਟਿਕ ਢੰਗ ਨਾਲ ਪੇਸ਼ ਕਰਦੀ ਹੈ।

https://www.instagram.com/p/DZkhBYotu75/?utm_source=ig_embed&utm_campaign=embed_video_watch_again

ਰਾਸ਼ਟਰਪਤੀ ਮੈਕਰੋਂ ਨੇ ਇਹ ਵੀਡੀਓ ਫੇਸਬੁੱਕ, X (ਟਵਿੱਟਰ) ਅਤੇ ਇੰਸਟਾਗ੍ਰਾਮ ਸਮੇਤ ਵੱਖ-ਵੱਖ ਪਲੇਟਫਾਰਮਾਂ ‘ਤੇ ਪੋਸਟ ਕੀਤੀ। ਵੀਡੀਓ ਦੀ ਸ਼ੁਰੂਆਤ ਦੋਵਾਂ ਨੇਤਾਵਾਂ ਦੇ ਗਰਮਜੋਸ਼ੀ ਭਰੇ ਹੱਥ ਮਿਲਾਉਣ ਅਤੇ ਗਲੇ ਮਿਲਣ ਨਾਲ ਹੁੰਦੀ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਭਾਰਤ-ਫਰਾਂਸ ਸਬੰਧਾਂ, ਤਕਨਾਲੋਜੀ, ਨਵੀਨਤਾ ਅਤੇ ਭਵਿੱਖੀ ਸਹਿਯੋਗ ਨਾਲ ਜੁੜੇ ਮਹੱਤਵਪੂਰਨ ਪਲ ਦਰਸਾਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ ‘ਤੇ “ਇੰਡੀਆ ਇਨੋਵੇਟਸ 2026” ਅਤੇ “ਗਲੋਬਲ ਏਆਈ ਸਮਿਟ” ਵਿੱਚ ਸ਼ਾਮਲ ਹੋਣ ਲਈ ਗਏ ਸਨ। ਇਸ ਦੌਰੇ ਦੇ ਅੰਤ ‘ਤੇ ਰਾਸ਼ਟਰਪਤੀ ਮੈਕਰੋਂ ਵੱਲੋਂ ਇਹ ਵੀਡੀਓ ਇੱਕ “ਸਿਨੇਮੈਟਿਕ ਧੰਨਵਾਦ” ਵਜੋਂ ਸਾਂਝੀ ਕੀਤੀ ਗਈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰਪਤੀ ਮੈਕਰੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫਰਾਂਸ ਦੀ ਭਾਈਵਾਲੀ ਭਵਿੱਖ ਵਿੱਚ ਤਕਨਾਲੋਜੀ, ਨਵੀਨਤਾ ਅਤੇ ਨਵੇਂ ਉਦਯੋਗਾਂ ਵਿੱਚ ਹੋਰ ਮਜ਼ਬੂਤ ਹੋਵੇਗੀ।

ਸੋਸ਼ਲ ਮੀਡੀਆ ‘ਤੇ ਛਾਇਆ ਪੰਜਾਬੀ ਗੀਤ “ਆਰੀ ਆਰੀ”

ਇਹ ਵੀਡੀਓ ਕੁਝ ਹੀ ਘੰਟਿਆਂ ਵਿੱਚ ਲੱਖਾਂ ਵਾਰ ਦੇਖੀ ਗਈ ਅਤੇ ਤੇਜ਼ੀ ਨਾਲ ਵਾਇਰਲ ਹੋ ਗਈ। ਯੂਜ਼ਰਜ਼ ਨੇ ਮਜ਼ਾਕੀਆ ਅਤੇ ਸਕਾਰਾਤਮਕ ਟਿੱਪਣੀਆਂ ਕਰਦਿਆਂ ਲਿਖਿਆ ਕਿ “ਫਰਾਂਸ ਵਿੱਚ ਵੀ ਪੰਜਾਬੀ ਗੀਤ ਚੱਲ ਰਹੇ ਹਨ” ਅਤੇ “ਮੈਕਰੋਂ ਵੀ ਪੰਜਾਬੀ ਮਿਊਜ਼ਿਕ ਦੇ ਫੈਨ ਬਣ ਗਏ ਹਨ”। ਦੋਵਾਂ ਨੇਤਾਵਾਂ ਦੀ ਇਹ ਮਹੱਤਵਪੂਰਨ ਮੁਲਾਕਾਤ ਫਰਾਂਸ ਦੇ ਨਿਸ ਸ਼ਹਿਰ ਵਿੱਚ ਵਿਲਾ ਕੈਰੀਲੋਸ ਵਿੱਚ ਹੋਈ। ਇਹ ਮੁਲਾਕਾਤ ਭਾਰਤ-ਫਰਾਂਸ ਦੀ “ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ” ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਮੰਨੀ ਜਾ ਰਹੀ ਹੈ।ਇਸ ਦੌਰੇ ਅਤੇ ਸੋਸ਼ਲ ਮੀਡੀਆ ਰੀਲ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਇੱਕ ਨਵੀਂ ਡਿਜੀਟਲ ਅਤੇ ਸੱਭਿਆਚਾਰਕ ਪਹਚਾਣ ਦਿੱਤੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕੂਟਨੀਤਿਕ ਅਤੇ ਸੱਭਿਆਚਾਰਕ ਮਿਲਾਪ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ।

Leave a comment

Your email address will not be published. Required fields are marked *

You may also like

ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ ਲਈ ਇਤਿਹਾਸਕ ਸੰਯੁਕਤ ਰਾਸ਼ਟਰ ਘੋਸ਼ਣਾ
International

ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ ਲਈ ਇਤਿਹਾਸਕ ਸੰਯੁਕਤ ਰਾਸ਼ਟਰ ਘੋਸ਼ਣਾ

ਦਸੰਬਰ 2025 ਵਿੱਚ ਸੰਯੁਕਤ ਰਾਸ਼ਟਰ ਦੇ ਸਧਾਰਨ ਸਭਾ ਅਧਿਵੇਸ਼ਨ ਦੌਰਾਨ ਦੁਨੀਆ ਭਰ ਦੇ ਨੇਤਾਵਾਂ ਨੇ ਗੈਰ-ਸੰਕ੍ਰਾਮਕ ਬਿਮਾਰੀਆਂ ਅਤੇ ਮਾਨਸਿਕ ਸਿਹਤ
ਗਾਜ਼ਾ ਅਤੇ ਸੁਡਾਨ ਵਿੱਚ ਟਕਰਾਵਾਂ ਨਾਲ ਵਿਸ਼ਵ ਪੱਧਰੀ ਮਨੁੱਖੀ ਸੰਕਟ ਗਹਿਰਾਇਆ
International

ਗਾਜ਼ਾ ਅਤੇ ਸੁਡਾਨ ਵਿੱਚ ਟਕਰਾਵਾਂ ਨਾਲ ਵਿਸ਼ਵ ਪੱਧਰੀ ਮਨੁੱਖੀ ਸੰਕਟ ਗਹਿਰਾਇਆ

ਦਸੰਬਰ ਮਹੀਨੇ ਗਾਜ਼ਾ ਅਤੇ ਸੁਡਾਨ ਵਿੱਚ ਚੱਲ ਰਹੇ ਹਥਿਆਰਬੰਦ ਟਕਰਾਵਾਂ ਨੇ ਮਨੁੱਖੀ ਸਥਿਤੀ ਨੂੰ ਹੋਰ ਭਿਆਨਕ ਬਣਾ ਦਿੱਤਾ। ਹਜ਼ਾਰਾਂ ਨਾਗਰਿਕ