Punjab

ਖੰਨਾ ਪੁਲਿਸ ਦਾ ਵੱਡਾ ਖੁਲਾਸਾ: ਫਾਇਰਿੰਗ ਦੀ ਘਟਨਾ ਨਿਕਲੀ ਸਾਜ਼ਿਸ਼, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਚੀਮਾ ਖ਼ਿਲਾਫ਼ ਕੇਸ ਦਰਜ

ਖੰਨਾ ਪੁਲਿਸ ਦਾ ਵੱਡਾ ਖੁਲਾਸਾ: ਫਾਇਰਿੰਗ ਦੀ ਘਟਨਾ ਨਿਕਲੀ ਸਾਜ਼ਿਸ਼, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਚੀਮਾ ਖ਼ਿਲਾਫ਼ ਕੇਸ ਦਰਜ

ਖੰਨਾ ਪੁਲਿਸ ਦਾ ਵੱਡਾ ਖੁਲਾਸਾ: ਫਾਇਰਿੰਗ ਦੀ ਘਟਨਾ ਨਿਕਲੀ ਸਾਜ਼ਿਸ਼, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਚੀਮਾ ਖ਼ਿਲਾਫ਼ ਕੇਸ ਦਰਜ

ਖੰਨਾ: ਖੰਨਾ ਪੁਲਿਸ ਨੇ ਕਥਿਤ ਫਾਇਰਿੰਗ ਮਾਮਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ਅਤੇ ਉਸਦੇ ਸਾਥੀ ਲਾਡੀ ਰਾਠੌਰ ਖ਼ਿਲਾਫ਼ ਰੰਗਦਾਰੀ, ਧੋਖਾਧੜੀ ਅਤੇ ਝੂਠੀ ਸ਼ਿਕਾਇਤ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਲਾਡੀ ਰਾਠੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜਸਵੰਤ ਸਿੰਘ ਚੀਮਾ ਦੀ ਭਾਲ ਜਾਰੀ ਹੈ।ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 25 ਜਨਵਰੀ 2026 ਨੂੰ ਜਸਵੰਤ ਸਿੰਘ ਚੀਮਾ ਨੇ ਥਾਣਾ ਦੋਰਾਹਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ 24 ਜਨਵਰੀ ਦੀ ਰਾਤ ਗੁਰਥਲੀ ਪੁਲ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸਦੀ ਇਨੋਵਾ ਗੱਡੀ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ। ਚੀਮਾ ਨੇ ਇਸ ਮਾਮਲੇ ਵਿੱਚ ਗੁਨੀਤ ਭਾਟੀਆ ਅਤੇ ਚੰਦਨ ਭਨੋਟ ਦੇ ਨਾਮ ਵੀ ਦਰਜ ਕਰਵਾਏ ਸਨ।

CASE REGISTERED AGAINST WPD LEADER

ਪੁਲਿਸ ਜਾਂਚ ਦੌਰਾਨ ਮੌਕੇ ਤੋਂ ਕੋਈ ਵੀ ਖਾਲੀ ਖੋਲ ਜਾਂ ਹੋਰ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਸੁਤੰਤਰ ਗਵਾਹ ਨੇ ਫਾਇਰਿੰਗ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਰਾਹਾ ਤੋਂ ਲੁਧਿਆਣਾ ਤੱਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਕਾਲ ਡਿਟੇਲ ਦੀ ਜਾਂਚ ਕੀਤੀ, ਜਿਸ ਦੌਰਾਨ ਕਈ ਸ਼ੱਕੀ ਤੱਥ ਸਾਹਮਣੇ ਆਏ। ਜਾਂਚ ਵਿੱਚ ਖੁਲਾਸਾ ਹੋਇਆ ਕਿ ਚੀਮਾ ਘਟਨਾ ਤੋਂ ਪਹਿਲਾਂ ਆਪਣੀ ਗੱਡੀ ਇੱਕ ਸੁੰਨਸਾਨ ਇਲਾਕੇ ਵਿੱਚ ਲੈ ਕੇ ਗਿਆ ਸੀ ਅਤੇ ਉਸ ਵੇਲੇ ਉਸਦਾ ਮੋਬਾਈਲ ਫੋਨ ਵੀ ਬੰਦ ਸੀ। ਇਸ ਤੋਂ ਇਲਾਵਾ, ਲਾਡੀ ਰਾਠੌਰ ਦਾ ਮੋਬਾਈਲ ਉਸ ਸਮੇਂ ਉਸਦੇ ਲੁਧਿਆਣਾ ਸਥਿਤ ਘਰ ਵਿੱਚ ਮੌਜੂਦ ਸੀ, ਜਿਸ ਕਾਰਨ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਐਸਐਸਪੀ ਮੁਤਾਬਕ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਲ 2018 ਵਿੱਚ ਵੀ ਜਸਵੰਤ ਚੀਮਾ ਵੱਲੋਂ ਇਸੇ ਤਰ੍ਹਾਂ ਦੀ ਫਾਇਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਵੀ ਜਾਇਦਾਦੀ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਸੀ। ਮੌਜੂਦਾ ਜਾਂਚ ਦੌਰਾਨ ਨਾਮਜ਼ਦ ਵਿਅਕਤੀਆਂ ਗੁਨੀਤ ਭਾਟੀਆ ਅਤੇ ਚੰਦਨ ਭਨੋਟ ਨੇ ਦੱਸਿਆ ਕਿ ਉਨ੍ਹਾਂ ਨੇ ਚੀਮਾ ਅਤੇ ਉਸਦੇ ਸਾਥੀਆਂ ਨਾਲ ਪ੍ਰਾਪਰਟੀ ਦਾ ਸੌਦਾ ਕੀਤਾ ਸੀ। ਸੌਦਾ ਪੂਰਾ ਨਾ ਹੋਣ ਅਤੇ ਪੈਸੇ ਵਾਪਸ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕਥਿਤ ਸਾਜ਼ਿਸ਼ ਰਚੀ ਗਈ। ਪੁਲਿਸ ਨੇ 17 ਜੂਨ 2026 ਨੂੰ ਲਾਡੀ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ‘ਤੇ ਖੁਲਾਸਾ ਕੀਤਾ ਕਿ ਇਨੋਵਾ ‘ਤੇ ਚਲਾਈ ਗਈ ਗੋਲੀ ਉਸਦੇ ਲਾਇਸੈਂਸੀ .32 ਬੋਰ ਪਿਸਤੌਲ ਨਾਲ ਚਲਾਈ ਗਈ ਸੀ। ਪੁਲਿਸ ਨੇ ਉਸ ਕੋਲੋਂ ਪਿਸਤੌਲ, ਮੈਗਜ਼ੀਨ, ਇੱਕ ਜਿੰਦਾ ਰੌਂਦ ਅਤੇ ਇੱਕ ਖਾਲੀ ਖੋਲ ਵੀ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 2018 ਵਾਲੇ ਫਾਇਰਿੰਗ ਮਾਮਲੇ ਦੀ ਵੀ ਮੁੜ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਵੀ ਝੂਠੀ ਸ਼ਿਕਾਇਤ ਦੇ ਤੱਥ ਸਾਹਮਣੇ ਆਏ ਹਨ। ਮਾਮਲੇ ਵਿੱਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹੋਰ ਸਾਥੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼