PM ਮੋਦੀ ਦਾ ਪੰਜਾਬ-ਚੰਡੀਗੜ੍ਹ-ਹਰਿਆਣਾ ਦੌਰਾ: 26,800 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਮਿਲੀ ਹਰੀ ਝੰਡੀ
PM ਮੋਦੀ ਦਾ ਪੰਜਾਬ-ਚੰਡੀਗੜ੍ਹ-ਹਰਿਆਣਾ ਦੌਰਾ: 26,800 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਮਿਲੀ ਹਰੀ ਝੰਡੀ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮਹੱਤਵਪੂਰਨ ਦੌਰੇ ਦੌਰਾਨ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੌਰੇ ਦੌਰਾਨ ਕਰੀਬ 26,800 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ, ਸੜਕ, ਸਿਹਤ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਅਤੇ ਕਈ ਨਵੇਂ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ ਗਏ।
ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ
ਦੌਰੇ ਦੀ ਸਭ ਤੋਂ ਵੱਡੀ ਖਾਸੀਅਤ ਦੇਸ਼ ਦੀ ਪਹਿਲੀ ਹਾਈਡ੍ਰੋਜਨ ਇੰਧਨ ਨਾਲ ਚੱਲਣ ਵਾਲੀ ਰੇਲਗੱਡੀ ਰਹੀ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਤੋਂ ਸੋਨੀਪਤ ਰੂਟ ਲਈ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਰੀਬ 89 ਕਿਲੋਮੀਟਰ ਦਾ ਇਹ ਸਫ਼ਰ ਲਗਭਗ ਦੋ ਘੰਟਿਆਂ ਵਿੱਚ ਪੂਰਾ ਹੋਵੇਗਾ। ਰੇਲਗੱਡੀ ਵਿੱਚ 10 ਕੋਚ ਹਨ ਅਤੇ ਇਹ ਪੂਰੀ ਤਰ੍ਹਾਂ ਭਾਰਤੀ ਤਕਨਾਲੋਜੀ ਨਾਲ ਤਿਆਰ ਕੀਤੀ ਗਈ ਹੈ। ਹਾਈਡ੍ਰੋਜਨ ਫਿਊਲ ਸੈੱਲ ਰਾਹੀਂ ਬਿਜਲੀ ਤਿਆਰ ਕਰਕੇ ਇਹ ਟ੍ਰੇਨ ਚੱਲਦੀ ਹੈ, ਜਿਸ ਨਾਲ ਪ੍ਰਦੂਸ਼ਣ ਵਿੱਚ ਕਮੀ ਆਉਣ ਦੀ ਉਮੀਦ ਹੈ।
🚉 यात्रीगण, कृपया ध्यान दें…
देश की पहली हाइड्रोजन ट्रेन अपने ऐतिहासिक सफर के लिए तैयार है 💚🚆 pic.twitter.com/SRrI11x9pL
— Haryana BJP (@BJP4Haryana) July 17, 2026
ਰੇਲ ਮੰਤਰੀ ਨੇ ਦੱਸਿਆ ਇਤਿਹਾਸਕ ਪਲ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੌਕੇ ਨੂੰ ਭਾਰਤੀ ਇੰਜੀਨੀਅਰਾਂ ਲਈ ਮਾਣ ਵਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਾਈਡ੍ਰੋਜਨ ਤਕਨਾਲੋਜੀ ਅਤੇ ਇਸ ਨਾਲ ਜੁੜੀ ਬੌਧਿਕ ਸੰਪਤੀ (IP) ਦੇਸ਼ ਵਿੱਚ ਹੀ ਵਿਕਸਤ ਕੀਤੀ ਗਈ ਹੈ, ਜੋ ਆਤਮਨਿਰਭਰ ਭਾਰਤ ਵੱਲ ਇੱਕ ਵੱਡਾ ਕਦਮ ਹੈ।
#WATCH | Jind, Haryana: Union Minister of Railways, Ashwini Vaishnaw says, "… Prime Minister Narendra Modi will today flag off India's first hydrogen-powered train from Jind, Haryana. It is a proud moment for the country, especially for Indian engineers, as this complex… https://t.co/3gj21262no pic.twitter.com/rVqNnf09pp
— ANI (@ANI) July 17, 2026
ਵਿਕਸਿਤ ਭਾਰਤ ਦੇ ਸੰਕਲਪ ਨੂੰ ਮਿਲੀ ਮਜ਼ਬੂਤੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਦੌਰਾ ਸਿਰਫ਼ ਪ੍ਰੋਜੈਕਟਾਂ ਦੇ ਉਦਘਾਟਨ ਤੱਕ ਸੀਮਿਤ ਨਹੀਂ, ਸਗੋਂ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਅੱਗੇ ਵਧਾਉਣ ਵਾਲਾ ਮਹੱਤਵਪੂਰਨ ਪੜਾਅ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਰੀ ਊਰਜਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਹੋ ਰਹੇ ਨਿਵੇਸ਼ ਨਾਲ ਦੇਸ਼ ਦੀ ਤਰੱਕੀ ਨੂੰ ਨਵੀਂ ਰਫ਼ਤਾਰ ਮਿਲੇਗੀ।
#WATCH | Jind | Haryana Chief Minister Nayab Singh Saini says, "Today’s occasion is not merely an event. It is a celebration of the resolve for a 'Viksit Bharat,' the self-confidence of an 'Atmanirbhar Bharat,' and the collective consciousness of nation-building. Prime Minister,… pic.twitter.com/y380MzrfHO
— ANI (@ANI) July 17, 2026
ਹਾਈਵੇ ਅਤੇ ਰੇਲਵੇ ਪ੍ਰੋਜੈਕਟਾਂ ਨੂੰ ਵੀ ਮਿਲੀ ਮਨਜ਼ੂਰੀ
ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿੱਚ 24.27 ਕਿਲੋਮੀਟਰ ਲੰਬੇ ਹਾਂਸੀ-ਬਰਵਾਲਾ ਬ੍ਰਾਊਨਫੀਲਡ ਹਾਈਵੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸਿੱਖ ਅਜਾਇਬ ਘਰ, ਐਲੀਵੇਟਿਡ ਰੇਲਵੇ ਟ੍ਰੈਕ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ। ਲੋਕੋ ਪਾਇਲਟ ਗਗਨਦੀਪ ਅਨੁਸਾਰ ਇਹ ਟ੍ਰੇਨ ਆਧੁਨਿਕ ਸੁਰੱਖਿਆ ਪ੍ਰਣਾਲੀ ਨਾਲ ਲੈਸ ਹੈ। ਇਸ ਵਿੱਚ ਅੱਠ ਯਾਤਰੀ ਕੋਚ ਅਤੇ ਦੋ ਪਾਵਰ ਕਾਰਾਂ ਹਨ, ਜੋ ਦੋਵੇਂ ਪਾਸਿਆਂ ਤੋਂ ਸ਼ਕਤੀ ਪ੍ਰਦਾਨ ਕਰਦੀਆਂ ਹਨ। ਟ੍ਰੇਨ ਦੀ ਆਮ ਰਫ਼ਤਾਰ 75 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜਦਕਿ ਲੋੜ ਪੈਣ ‘ਤੇ ਇਹ 110 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਸਮਰੱਥਾ ਰੱਖਦੀ ਹੈ।
#WATCH | Jind, Haryana: Loco pilot Gagandeep says, "… This is the first train of its kind in India. We received very good training. Trainers from Chennai came to teach us about this train. It is a very powerful train. It has eight travel cars and two power cars, providing power… https://t.co/3gj21262no pic.twitter.com/Olk8mC5Mci
— ANI (@ANI) July 17, 2026
ਪੰਜਾਬ ਨੂੰ ਵੀ ਮਿਲੇ ਵਿਕਾਸ ਪ੍ਰੋਜੈਕਟ
ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੌਰਾਨ ਪੰਜਾਬ ਲਈ ਵੀ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। 5,400 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਵਿੱਚ ਰੇਲਵੇ, ਸਿਹਤ, ਸਿੱਖਿਆ ਅਤੇ ਕਨੈਕਟੀਵਿਟੀ ਨਾਲ ਸੰਬੰਧਿਤ ਯੋਜਨਾਵਾਂ ਸ਼ਾਮਲ ਹਨ।ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਸ੍ਰੀ ਅਨੰਦਪੁਰ ਸਾਹਿਬ, ਜਲੰਧਰ ਕੈਂਟ ਅਤੇ ਸ਼੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਵਾਰਾਣਸੀ ਰੇਲ ਸੇਵਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੇ ਮਾਂ ਚਿੰਤਪੁਰਨੀ ਮੰਦਰ ਨਾਲ ਬਿਹਤਰ ਰੇਲ ਸੰਪਰਕ ਨੂੰ ਵੀ ਵੱਡਾ ਬਲ ਮਿਲੇਗਾ।

ਵਿਕਾਸ ਅਤੇ ਵਿਰਾਸਤ ਨੂੰ ਜੋੜਨ ਦਾ ਯਤਨ
ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਰਕਾਰ ਦਾ ਉਦੇਸ਼ ਵਿਕਾਸ ਦੇ ਨਾਲ-ਨਾਲ ਦੇਸ਼ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਸੰਭਾਲਣਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪ੍ਰੋਜੈਕਟਾਂ ਨਾਲ ਰੋਜ਼ਗਾਰ, ਆਵਾਜਾਈ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ, ਜਿਸਦਾ ਸਭ ਤੋਂ ਵੱਧ ਲਾਭ ਨੌਜਵਾਨਾਂ ਨੂੰ ਹੋਵੇਗਾ।




