Punjab ਦਿੱਲੀ ਵਿੱਚ ਚੱਲਦੀ ਸਲੀਪਰ ਬੱਸ ’ਚ 16 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ August 31, 2026 11 Views ਦਿੱਲੀ ਵਿੱਚ ਚੱਲਦੀ ਸਲੀਪਰ ਬੱਸ ’ਚ 16 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ Delhi News : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਨਿਰਭਿਆ ਵਰਗੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਔਰਤਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਘਟਨਾ ਗ੍ਰੇਟਰ ਨੋਇਡਾ ਅਤੇ ਦਿੱਲੀ ਦੇ ਕਸ਼ਮੀਰੀ ਗੇਟ ਵਿਚਕਾਰ ਚੱਲ ਰਹੀ ਇੱਕ ਸਲੀਪਰ ਬੱਸ ਵਿੱਚ ਵਾਪਰੀ। 16 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰਜਨਾਹ ਬੱਸ ’ਚ ਡਰਾਈਵਰ ਅਤੇ ਕੰਡਕਟਰ ਦੁਆਰਾ ਇੱਕ 16 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰਜਨਾਹ ਕੀਤਾ ਗਿਆ। ਇਹ ਘਟਨਾ ਦਿੱਲੀ ਦੇ ਕਸ਼ਮੀਰੀ ਗੇਟ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਡਰਾਈਵਰ ਅਤੇ ਕੰਡਕਟਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 4 ਅਗਸਤ, 2026 ਨੂੰ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਵਿੱਚ ਵਰਤੀ ਗਈ ਬੱਸ ਨੂੰ ਵੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਣੋ ਪੂਰਾ ਮਾਮਲਾ ਪੀੜਤਾ, ਜੋ ਕਿ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਹੈ, 3 ਅਗਸਤ, 2026 ਨੂੰ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਉਸਦੀ ਮਾਂ ਨੇ ਉਸ ਨੂੰ ਪੜ੍ਹਾਈ ਦੇ ਲਈ ਝਿੜਕਿਆ ਸੀ ਜਿਸ ਤੋਂ ਬਾਅਦ ਉਹ ਨਾਰਾਜ਼ ਸੀ। ਜਿਸ ਤੋਂ ਬਾਅਦ ਉਸਦਾ ਇਰਾਦਾ ਨੋਇਡਾ ਦੇ ਸੈਕਟਰ 63 ਵਿੱਚ ਆਪਣੇ ਚਚੇਰੇ ਭਰਾ ਦੇ ਘਰ ਜਾਣ ਦਾ ਸੀ।ਪੀੜਤਾ 3 ਅਗਸਤ, 2026 ਨੂੰ ਨੋਇਡਾ ਦੇ ਸੈਕਟਰ 63 ਵਿੱਚ ਆਪਣੇ ਚਚੇਰੇ ਭਰਾ ਦੇ ਘਰ ਜਾ ਰਹੀ ਸੀ। ਇਸ ਦੌਰਾਨ, ਉਹ ਗ੍ਰੇਟਰ ਨੋਇਡਾ ਤੋਂ ਦਿੱਲੀ ਜਾਣ ਵਾਲੀ ਇੱਕ ਸਲੀਪਰ ਬੱਸ ਵਿੱਚ ਚੜ੍ਹ ਗਈ। ਡਰਾਈਵਰ ਅਤੇ ਕੰਡਕਟਰ ਨੇ ਕਥਿਤ ਤੌਰ ‘ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਹ ਘਿਨਾਉਣਾ ਅਪਰਾਧ 4 ਅਗਸਤ, 2026 ਨੂੰ ਹੋਇਆ ਸੀ।ਦੱਸ ਦਈਏ ਕਿ ਜਿਵੇਂ ਹੀ ਕਸ਼ਮੀਰੀ ਗੇਟ ਪੁਲਿਸ ਸਟੇਸ਼ਨ ਨੂੰ ਘਟਨਾ ਦੀ ਸੂਚਨਾ ਮਿਲੀ, ਉਨ੍ਹਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਡਰਾਈਵਰ ਅਤੇ ਕੰਡਕਟਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਸਲੀਪਰ ਬੱਸ ਵਿੱਚ ਇਹ ਘਟਨਾ ਵਾਪਰੀ ਹੈ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।