BRICS Summit: ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ BRICS, ਪਿਛਲੇ 20 ਸਾਲਾਂ ’ਚ ਵਿਸ਼ਵ ਪੱਧਰ ’ਤੇ ਬਣਾਈ ਆਪਣੀ ਵੱਖਰੀ ਪਛਾਣ: ਮੋਦੀ
BRICS Summit: ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ BRICS, ਪਿਛਲੇ 20 ਸਾਲਾਂ ’ਚ ਵਿਸ਼ਵ ਪੱਧਰ ’ਤੇ ਬਣਾਈ ਆਪਣੀ ਵੱਖਰੀ ਪਛਾਣ: ਮੋਦੀ
ਭਾਰਤ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ 18ਵੇਂ ਬ੍ਰਿਕਸ (BRICS) ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ Bharat Mandapam ਪੁੱਜੇ । ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਮੌਜੂਦ ਸਨ। ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਖਾਲਿਦ ਬਿਨ ਮੁਹੰਮਦ ਅਲ ਨਾਹਯਾਨ ਵੀ ਸਮਾਗਮ ਵਾਲੀ ਥਾਂ ’ਤੇ ਪਹੁੰਚੇ । ਸੰਮੇਲਨ ਹਾਲ ਵਿੱਚ ਵੱਖ-ਵੱਖ ਬ੍ਰਿਕਸ ਦੇਸ਼ਾਂ ਦੇ ਨੁਮਾਇੰਦੇ ‘ਸਮਾਵੇਸ਼ੀ ਗਲੋਬਲ ਗਵਰਨੈਂਸ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਕਰਨ’ (Inclusive Global Governance and Strengthening Multilateralism) ਵਿਸ਼ੇ ’ਤੇ ਇੱਕ ਅਹਿਮ ਬੰਦ ਕਮਰਾ ਬੈਠਕ ਹੋਈ । ਇਸ ਤੋਂ ਇਲਾਵਾ ਸੰਮੇਲਨ ’ਚ ਸ਼ਿਰਕਤ ਕਰਨ ਵਾਲੇ ਆਗੂਆਂ ਨੇ ‘ਭਾਰਤ ਇਨੋਵੇਟਸ ਪ੍ਰਦਰਸ਼ਨੀ’ (Bharat Innovates Exhibition) ਦਾ ਵੀ ਨਿਰੀਖਣ ਕੀਤਾ ।

ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ ਬ੍ਰਿਕਸ ਸੰਮੇਲਨ ਦੇ ਮੌਕੇ ’ਤੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿਖੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਦੁਵੱਲੀ ਮੀਟਿੰਗ ਕੀਤੀ। ਗੌਰਤਲਬ ਹੈ ਕਿ ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਨਵਰੀ 2024 ਤੋਂ ਬ੍ਰਿਕਸ ਦੇ ਪੂਰੇ ਮੈਂਬਰ ਬਣ ਗਏ ਹਨ ਅਤੇ ਇੰਡੋਨੇਸ਼ੀਆ ਜਨਵਰੀ 2025 ਵਿੱਚ ਬਣਿਆ ਹੈ।ਬ੍ਰਿਕਸ ਵਿੱਚ ਸ਼ਾਮਲ ਹੋਣ ਨਾਲ, ਇਥੋਪੀਆ ਨੂੰ ਮੈਂਬਰ ਦੇਸ਼ਾਂ ਦੇ ਬਾਜ਼ਾਰਾਂ ਤੱਕ ਪਹੁੰਚ ਮਿਲ ਗਈ ਹੈ, ਜਿਸ ਨਾਲ ਇਸ ਦੇ ਨਿਰਯਾਤ ਦੇ ਮੌਕੇ ਵਧਣੇ ਚਾਹੀਦੇ ਹਨ।ਇਥੋਪੀਆ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਕੀਤਾ। ਜਹਾਜ਼ ਤੋਂ ਉਤਰਨ ਤੋਂ ਤੁਰੰਤ ਬਾਅਦ, ਆਪਣੇ ਸਟਾਫ਼ ਦੇ ਨਾਲ, ਇਥੋਪੀਆ ਦੇ ਪ੍ਰਧਾਨ ਮੰਤਰੀ ਦਾ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਵੱਲੋਂ ਸਵਾਗਤ ਕੀਤਾ ਗਿਆ। ਇਥੋਪੀਆ ਦੇ ਪ੍ਰਧਾਨ ਮੰਤਰੀ ਦੇ ਨਾਲ, ਇਥੋਪੀਆ ਦੇ ਵਿਦੇਸ਼ ਮੰਤਰੀ ਵੀ ਸੰਮੇਲਨ ਵਿੱਚ ਸ਼ਾਮਲ ਹੋਏ ਅਤੇ।ਗੱਲਬਾਤ ਨੂੰ ਉਜਾਗਰ ਕਰਦੇ ਹੋਏ, ਰੱਖਿਆ ਮੰਤਰਾਲੇ ਨੇ ‘ਐਕਸ’ (X) ‘ਤੇ ਪੋਸਟ ਕੀਤਾ, “ਉਨ੍ਹਾਂ ਨੇ ਸਿਖਲਾਈ, ਰੱਖਿਆ ਉਦਯੋਗ ਸਹਿਯੋਗ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਸਮੇਤ ਭਾਰਤ-ਇਥੋਪੀਆ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਰਸਤਿਆਂ ‘ਤੇ ਚਰਚਾ ਕੀਤੀ, ਜਿਸ ਵਿੱਚ ਨਵੇਂ ਅਤੇ ਉੱਭਰਦੇ ਖੇਤਰਾਂ ‘ਤੇ ਫੋਕਸ ਕੀਤਾ ਗਿਆ।

“ਉਥੇ ਹ੍ਹੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ 18ਵੇਂ ਬ੍ਰਿਕਸ (BRICS) ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਬ੍ਰਿਕਸ ਸੰਗਠਨ ਨੇ ਵਿਸ਼ਵ ਮੰਚ ’ਤੇ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਪਛਾਣ ਬਣਾਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬ੍ਰਿਕਸ ਸਮੂਹ ਕਿਸੇ ਵੀ ਦੇਸ਼ ਜਾਂ ਸੰਸਥਾ ਦੇ ਵਿਰੁੱਧ ਨਹੀਂ ਹੈ, ਸਗੋਂ ਇਹ ਗਲੋਬਲ ਸਾਊਥ ਦੇ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਅਤੇ ਵਿਸ਼ਵ ਵਿੱਚ ਸੰਤੁਲਨ ਬਣਾਉਣ ਲਈ ਕੰਮ ਕਰਦਾ ਹੈ ।ਸੰਮੇਲਨ ਦੌਰਾਨ ਵਿਸ਼ਵਵਿਆਪੀ ਚੁਣੌਤੀਆਂ ਅਤੇ ਸ਼ਾਸਨ ਪ੍ਰਣਾਲੀ ’ਚ ਸੁਧਾਰ ’ਤੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ‘ਗਲੋਬਲ ਗਵਰਨੈਂਸ’ (Global Governance) ਲਈ ਇੱਕ ਮਹੱਤਵਪੂਰਨ 10-ਨੁਕਾਤੀ ਰੋਡਮੈਪ (10-point roadmap) ਪੇਸ਼ ਕੀਤਾ। ਇਸ ਰੋਡਮੈਪ ਦਾ ਮੁੱਖ ਮਨੋਰਥ ਕੌਮਾਂਤਰੀ ਸੰਸਥਾਵਾਂ ਵਿੱਚ ਸੁਧਾਰ ਲਿਆਉਣਾ, ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨਾ, ਜਲਵਾਯੂ ਪਰਿਵਰਤਨ ਨਾਲ ਨਜਿੱਠਣਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਮਾਵੇਸ਼ੀ ਸਹਿਯੋਗ ਵਧਾਉਣਾ ਹੈ।ਉਥੇ ਹੀ ਤੁਹਾਨੂੰ ਦਸਦੀਏ ਕਿ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਸਵੇਰੇ ਨਵੀਂ ਦਿੱਲੀ ਪੁੱਜੇ । ਊਨਾ ਨੇ ਸੰਮੇਲਨ ਦੇ ਹਾਸ਼ੀਏ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ । ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਸ਼ੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਵੇਰੇ ਬੀਜਿੰਗ ਤੋਂ ਰਵਾਨਾ ਹੋਏ। ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਲਗਪਗ ਸੱਤ ਸਾਲਾਂ ਵਿੱਚ ਰਾਸ਼ਟਰਪਤੀ ਸ਼ੀ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ।





