Punjab

ਪੰਥ ’ਚੋਂ ਛੇਕੇ ਜਾਣ ਦੇ ਫੈਸਲੇ ਮਗਰੋਂ ਅਮਰਜੀਤ ਚਾਵਲਾ ਦਾ ਪਹਿਲਾ ਬਿਆਨ, ਕਿਹਾ- “ਮੈਂ ਸੁੱਚਾ ਸਿੰਘ ਲੰਗਾਹ ਨਹੀਂ”

ਪੰਥ ’ਚੋਂ ਛੇਕੇ ਜਾਣ ਦੇ ਫੈਸਲੇ ਮਗਰੋਂ ਅਮਰਜੀਤ ਚਾਵਲਾ ਦਾ ਪਹਿਲਾ ਬਿਆਨ, ਕਿਹਾ- “ਮੈਂ ਸੁੱਚਾ ਸਿੰਘ ਲੰਗਾਹ ਨਹੀਂ”

ਪੰਥ ’ਚੋਂ ਛੇਕੇ ਜਾਣ ਦੇ ਫੈਸਲੇ ਮਗਰੋਂ ਅਮਰਜੀਤ ਚਾਵਲਾ ਦਾ ਪਹਿਲਾ ਬਿਆਨ, ਕਿਹਾ- “ਮੈਂ ਸੁੱਚਾ ਸਿੰਘ ਲੰਗਾਹ ਨਹੀਂ”

 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਐਤਵਾਰ ਨੂੰ ਇੱਕ ਸਖ਼ਤ ਪੰਥਕ ਫ਼ੈਸਲਾ ਸੁਣਾਇਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਫ਼ਸੀਲ ’ਤੇ ਪਹੁੰਚ ਕੇ ਸਿੱਖ ਸੰਗਤ ਦੇ ਸਾਹਮਣੇ ਪੰਥਕ ਹੁਕਮਨਾਮਾ ਜਾਰੀ ਕਰਦਿਆ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ, ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੇਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਨੂੰ ਖ਼ਾਲਸਾ ਪੰਥ ’ਚੋਂ ਖ਼ਾਰਜ ਰੱਖਿਆ ਜਾਵੇ।

ਇਸ ਤੋਂ ਬਾਅਦ, ਹੁਣ ਅਮਰਜੀਤ ਸਿੰਘ ਚਾਵਲਾ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਜਾਰੀ ਕਰਦੇ ਹੋਏ ਕਾਰਜਕਾਰੀ ਜਥੇਦਾਰ ਦੀ ਇਸ ਕਾਰਵਾਈ ਉੱਤੇ ਸਵਾਲ ਖੜੇ ਕੀਤੇ।

ਮੈਨੂੰ ਪੱਖ ਰੱਖਣ ਦਾ ਮੌਕਾ ਨਹੀ ਦਿੱਤਾ

ਅਮਰਜੀਤ ਚਾਵਲਾ ਨੇ ਕਿਹਾ ਕਿ, “ਜੋ ਮੇਰੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ, ਮੈਨੂੰ ਅਫਸੋਸ ਹੈ ਕਿ ਮੇਰੇ ਨਾਲ ਬੇਇਨਸਾਫੀ ਕੀਤੀ ਗਈ। ਬੇਹਰੀਨ ਤੋਂ ਆਈ ਬੀਬੀ, ਜੋ ਲੰਮੇ ਸਮੇਂ ਤੋਂ ਅਨੰਦਪੁਰ ਸਾਹਿਬ ਰਹਿ ਰਹੀ ਸੀ, ਜਿਸ ਨੇ ਮੇਰੇ ਉੱਤੇ ਗੰਭੀਰ ਇਲਜ਼ਾਮ ਲਗਾਏ। ਪਰ, ਇਨ੍ਹਾਂ ਇਲਜ਼ਾਮਾਂ ਦੀ ਸਿੰਘ ਸਾਹਿਬ (ਕਾਰਜਕਾਰੀ ਜਥੇਦਾਰ) ਵਲੋਂ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ ਗਈ। ਇਹ ਕੇਸ, ਜਿਸ ਦੀ ਐਫਆਈਆਰ ਹੋ ਚੁੱਕੀ, ਜੱਜ ਸਾਹਮਣੇ ਬਿਆਨ ਵੀ ਕਲਮਬੱਧ ਹੋ ਚੁੱਕੇ ਹਨ, ਇਹ ਮਾਮਲਾ ਅਦਾਲਤ ਵਿੱਚ ਹੈ। ਜਦੋਂ ਕੋਈ ਮਾਮਲਾ ਕਿਸੇ ਅਦਾਲਤ ਵਿੱਚ ਹੋਵੇ, ਅਹ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੈ, ਉਨੀ ਦੇਰ ਤੱਕ ਉਸ ਮਾਮਲੇ ਨੂੰ ਵਿਚਾਰਿਆ ਨਹੀਂ ਜਾਂਦਾ, ਜਿੰਨੀ ਮਾਮਲਾ ਅਦਾਲਤ ਵਿੱਚ ਹੋਵੇ। ਇਸ ਫੈਸਲੇ ਨੂੰ ਦਰਕਿਨਾਰ ਕਰਕੇ ਜਥੇਦਾਰ ਵਲੋਂ ਫੈਸਲਾ ਸੁਣਾਇਆ ਗਿਆ। ਪਰ, ਫੈਸਲਾ ਜਾਂ ਦੋਸ਼ ਤੈਅ ਕਰਨ ਤੋਂ ਪਹਿਲਾਂ ਮੇਰਾ ਪੱਖ ਸੁਣਨਾ ਚਾਹੀਦਾ ਸੀ।”

“ਮੈਨੂੰ ਬਲੀ ਦਾ ਬਕਰਾ ਬਣਾਇਆ”

“ਰੋਜ਼ਾਨਾ ਸੋਸ਼ਲ ਮੀਡੀਆ ਉੱਤੇ ਪੋਸਟਾਂ ਪੈ ਰਹੀਆਂ ਅਤੇ ਹਰ ਕੋਈ ਪੁੱਛ ਰਿਹਾ ਕਿ ਬੀਬੀ (ਬੇਹਰੀਨ ਵਾਲੀ ਬੀਬੀ) ਇੰਨਾ ਲੰਮਾ ਸਮਾਂ ਉੱਥੇ ਕਿਉ ਅਤੇ ਕਿਵੇਂ ਰਹੀ? ਇਸ ਗੱਲ ਨੂੰ ਵਿਚਾਰਿਆਂ ਜਾਣਾ ਚਾਹੀਦਾ ਸੀ। ਪਰ, ਇਸ ਨੂੰ ਅੱਖੋ ਪਰੋਖਿਆ ਕਰਕੇ ਫੈਸਲਾ ਲਿਆ ਗਿਆ, ਤਾਂ ਮੈਨੂੰ ਬਲੀ ਦਾ ਬਕਰਾ ਬਣਾ ਕੇ, ਮੇਰੇ ਸਿਰ ਸਾਰਾ ਭਾਂਡਾ ਭੰਨ ਕੇ ਫੈਸਲਾ ਸੁਣਾਇਆ ਅਤੇ ਬਾਕੀ ਸਾਰੇ ਬਰੀ ਕਰ ਦਿੱਤੇ। ਉਹ ਬੀਬੀ ਤੁਹਾਡੇ ਕੋਲ ਵੀ ਆਈ ਸੀ, ਤੁਸੀ ਆਪ ਇੰਟਰਵਿਊ ਵਿੱਚ ਕਿਹਾ ਸੀ ਕਿ ਬੀਬੀ ਨੇ ਮੇਰੇ ਕੋਲ ਮਲਕੀਤ ਸਿੰਘ ਬਾਰੇ ਗੱਲ ਕੀਤੀ ਹੈ, ਅਮਰਜੀਤ ਚਾਵਲਾ ਬਾਰੇ ਨਹੀਂ।”

– ਅਮਰਜੀਤ ਸਿੰਘ ਚਾਵਲਾ, ਸਾਬਕਾ ਐਸਜੀਪੀਸੀ ਮੈਂਬਰ

“ਮੈਂ ਸੁੱਚਾ ਸਿੰਘ ਲੰਗਾਹ ਨਹੀਂ”

“ਮੈਨੂੰ ਇਹ ਵੀ ਪਤਾ ਲੱਗ ਗਿਆ, ਤੁਸੀ ਅਪਣੇ ਕੁੱਝ ਸਿਆਸੀ ਮਿੱਤਰਾਂ ਦੀ ਸਲਾਹ ਨਾਲ ਫਟਾਫਟ ਫੈਸਲਾ ਸੁਣਾ ਕੇ ਮਾਮਲਾ ਨਿਬੇੜਨ ਦੀ ਕੀਤੀ ਹੈ। ਕਮਾਲ ਹੋ ਗਈ, ਅਦਾਲਤ ਵਿੱਚ ਜੋ ਕੇਸ ਚੱਲ ਰਿਹਾ, ਤੇ ਤੁਸੀ ਗੁਰੂ ਦੀ ਅਦਾਲਤ ਵਿੱਚ ਇਹ ਫੈਸਲਾ ਸੁਣਾਇਆ। ਤੁਸੀ ਪੰਥ ਤੋਂ ਖਾਰਿਜ ਕਰ ਦਿੱਤਾ, ਕਿਵੇਂ? ਮੈਂ ਅੰਮ੍ਰਿਤ ਛਕਿਆ ਅਤੇ ਬਾਣੀ ਰੋਜ਼ ਪੜ੍ਹਦਾ। ਤੁਹਾਡੇ ਕੋਲ ਅਦਾਲਤ ਦਾ ਫੈਸਲਾ ਆਇਆ ਨਹੀਂ, ਕੋਈ ਕਮੇਟੀ ਨਹੀਂ ਬਣਾਈ, ਮੈਂ ਸੁੱਚਾ ਸਿੰਘ ਲੰਗਾਹ ਨਹੀਂ ਹੈ, ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ। ਫਿਰ ਵੀ 13 ਮੈਂਬਰੀ ਕਮੇਟੀ ਬਣੀ ਸੀ, ਜਾਂਚ ਪੜਤਾਲ ਹੋਈ, ਫਿਰ ਫੈਸਲਾ ਸੁਣਾਇਆ ਗਿਆ ਸੀ। ਪਰ, ਹੁਣ ਕੀ ਕਾਹਲੀ ਸੀ। ਸਿੰਘ ਸਾਹਿਬ ਤੁਸੀ ਸਾਨੂੰ ਬੁਲਾਉਂਦੇ, ਪੁੱਛਦੇ। ਬੀਬੀ ਦਾ ਰਿਕਾਰਡ ਤੁਸੀ ਦੇਖਿਆ? ਉਸ ਨੇ ਕਿੰਨੇ ਜਣਿਆ ਉੱਤੇ ਰੇਪ ਦੇ ਕੇਸ ਪਾਏ ਹਨ, ਕੁੱਝ ਪੁਛਿਆ ਤੁਸੀਂ? ਤੁਹਾਡੇ ਸਲਾਹਕਾਰਾਂ ਨੇ ਤੁਹਾਨੂੰ ਸਹੀ ਤਰਕੀਬ ਦੀ ਸਲਾਹ ਨਹੀਂ ਦਿੱਤੀ?”ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਮੈਂ ਹੋਰ ਖੁਲਾਸੇ ਕਰਾਂਗਾ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼