Punjab

ਸੁਖਪਾਲ ਖਹਿਰਾ ਖਿਲਾਫ AAP ਆਗੂ ਗਾਇਤਰੀ ਬਿਸ਼ਨੋਈ ਨੇ ਕਰਵਾਈ ਪੁਲਿਸ ਸ਼ਿਕਾਇਤ, ਜਾਣੋ ਪੂਰਾ ਵਿਵਾਦ

ਸੁਖਪਾਲ ਖਹਿਰਾ ਖਿਲਾਫ AAP ਆਗੂ ਗਾਇਤਰੀ ਬਿਸ਼ਨੋਈ ਨੇ ਕਰਵਾਈ ਪੁਲਿਸ ਸ਼ਿਕਾਇਤ, ਜਾਣੋ ਪੂਰਾ ਵਿਵਾਦ

ਸੁਖਪਾਲ ਖਹਿਰਾ ਖਿਲਾਫ AAP ਆਗੂ ਗਾਇਤਰੀ ਬਿਸ਼ਨੋਈ ਨੇ ਕਰਵਾਈ ਪੁਲਿਸ ਸ਼ਿਕਾਇਤ, ਜਾਣੋ ਪੂਰਾ ਵਿਵਾਦ

 ਆਮ ਆਦਮੀ ਪਾਰਟੀ ਪੰਜਾਬ ਦੀ ਸਹਿ-ਇੰਚਾਰਜ ਗਾਇਤਰੀ ਬਿਸ਼ਨੋਈ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਸਰਕਾਰੀ ਕੋਠੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਪੁਲਿਸ ਥਾਣੇ ਤੱਕ ਪਹੁੰਚ ਗਿਆ ਹੈ। ਨਾਲ ਹੀ ਗਾਇਤਰੀ ਬਿਸ਼ਨੋਈ ਨੇ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਭਿਜਵਾਉਣ ਦੀ ਧਮਕੀ ਦਿੱਤੀ ਹੈ।

ਦੱਸ ਦਈਏ ਕਿ ਗਾਇਤਰੀ ਬਿਸ਼ਨੋਈ ਨੇ ਕਾਂਗਰਸੀ ਵਿਧਾਇਕ ਖਿਲਾਫ ਪੰਜਾਬ ਪੁਲਿਸ ਕੋਲ ਇੱਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸੁਖਪਾਲ ਖਹਿਰਾ ਨੇ ਉਨ੍ਹਾਂ ਦੇ ਚਰਿੱਤਰ ‘ਤੇ ਭੱਦੀਆਂ ਟਿੱਪਣੀਆਂ ਕਰਕੇ ਇੱਕ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।

ਸੁਖਪਾਲ ਸਿੰਘ ਖਹਿਰਾ ਵੱਲੋਂ ਕੋਠੀ ਦੀ ਅਲਾਟਮੈਂਟ ‘ਤੇ ਸਵਾਲ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟਾਂ ਸਾਂਝੀਆਂ ਕਰਕੇ ਗਾਇਤਰੀ ਬਿਸ਼ਨੋਈ ਦੇ ਚੰਡੀਗੜ੍ਹ ਸੈਕਟਰ 39 ਸਥਿਤ ਮੰਤਰੀ ਨਿਵਾਸ ਵਿੱਚ ਰਹਿਣ ‘ਤੇ ਸਵਾਲ ਚੁੱਕੇ ਸਨ। ਖਹਿਰਾ ਨੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਮੈਂ ਆਪਣੇ ਇਸ ਇਲਜ਼ਾਮ ਨੂੰ ਫਿਰ ਦੁਹਰਾਉਂਦਾ ਹਾਂ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਆਵਾਸ ਨੰਬਰ 960 ਵਿੱਚ ਰਹਿ ਰਹੇ ਹੋ।” ਉਨ੍ਹਾਂ ਨੇ ਗਾਇਤਰੀ ਦੇ ਪਿਤਾ ਦੀ ਬੀਮਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।”ਕੀ ਤੁਹਾਡੇ ਪਿਤਾ ਸੱਚਮੁੱਚ ਦਿਲ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ? ਕਿਉਂਕਿ ਤਸਵੀਰਾਂ ਤਾਂ ਬਿਲਕੁਲ ਵੱਖਰੀ ਹੀ ਕਹਾਣੀ ਬਿਆਨ ਕਰ ਰਹੀਆਂ ਹਨ—ਤੁਹਾਡਾ ਪਰਿਵਾਰ ਅਤੇ ਤੁਹਾਡੇ ਪਿਤਾ ਪੰਜਾਬ ਦੇ ਮੰਤਰੀ ਡਾ. ਬਲਬੀਰ ਸਿੰਘ ਦੀ ਸ਼ਾਨਦਾਰ ਮਹਿਮਾਨ-ਨਿਵਾਜ਼ੀ ਦਾ ਆਨੰਦ ਮਾਣਦੇ ਹੋਏ ਜਾਪ ਰਹੇ ਹਨ, ਜਿਸ ਵਿੱਚ ਉਨ੍ਹਾਂ ਦੀ ਮਸ਼ਹੂਰ “ਛੋਲੇ-ਭਟੂਰੇ” ਦੀ ਦਾਵਤ ਵੀ ਸ਼ਾਮਲ ਹੈ!ਮੈਂ ਸੋਚ ਰਿਹਾ ਹਾਂ ਕਿ ਪੰਜਾਬ ਦੇ ਹੋਰ ਕਿੰਨੇ ਮਰੀਜ਼ ਅਜਿਹੇ ਹੋਣਗੇ ਜੋ ਮੰਤਰੀ ਵੱਲੋਂ ਦਿੱਤੀ ਜਾ ਰਹੀ ਇਸ ਤਰ੍ਹਾਂ ਦੀ ਮਹਿਮਾਨ-ਨਿਵਾਜ਼ੀ ਦਾ ਆਨੰਦ ਲੈ ਰਹੇ ਹਨ?” –ਸੁਖਪਾਲ ਸਿੰਘ ਖਹਿਰਾ, ਵਿਧਾਇਕ, ਕਾਂਗਰਸ

ਗਾਇਤਰੀ ਬਿਸ਼ਨੋਈ ਵੱਲੋਂ ਪਲਟਵਾਰ ਅਤੇ ਪੁਲਿਸ ਕਾਰਵਾਈ ਦੀ ਮੰਗ

ਆਮ ਆਦਮੀ ਪਾਰਟੀ ਦੀ ਆਗੂ ਗਾਇਤਰੀ ਬਿਸ਼ਨੋਈ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਿਤਾ ਦੇ ਦਿਲ ਦੇ ਇਲਾਜ ਕਾਰਨ ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸਰਕਾਰੀ ਕੋਠੀ ਵਿੱਚ ਰਹਿ ਰਹੇ ਹਨ। ਖਹਿਰਾ ਦੀਆਂ ਟਿੱਪਣੀਆਂ ‘ਤੇ ਗੁੱਸਾ ਜ਼ਾਹਿਰ ਕਰਦੇ ਹੋਏ ਗਾਇਤਰੀ ਨੇ ਕਿਹਾ, “ਤੂੰ ਮੇਰੇ ਚਰਿੱਤਰ ‘ਤੇ ਧੱਬਾ ਲਗਾਇਆ ਹੈ, ਤੈਨੂੰ ਤਾਂ ਮੈਂ ਹੁਣ ਜੇਲ੍ਹ ਭਿਜਵਾ ਕੇ ਹੀ ਦਮ ਲਵਾਂਗੀ।” ਹੁਣ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ, “ਸੁਖਪਾਲ ਖਹਿਰਾ ਨੇ ਮੇਰੀ ਮਰਿਆਦਾ ਦਾ ਉਲੰਘਣਾ ਕੀਤਾ ਹੈ, ਇਸ ਲਈ ਪੁਲਿਸ ਜਲਦ ਤੋਂ ਜਲਦ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰੇ।”

ਪੰਜਾਬ ਮਹਿਲਾ ਕਮਿਸ਼ਨ ਦੀ ਸਖ਼ਤ ਚਿਤਾਵਨੀ

ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਗਾਇਤਰੀ ਬਿਸ਼ਨੋਈ ਦੇ ਹੱਕ ਵਿੱਚ ਸਖ਼ਤ ਸਟੈਂਡ ਲਿਆ ਹੈ। ਕਮਿਸ਼ਨ ਵਲੋਂ ਰਾਜ ਲਾਲੀ ਗਿੱਲ ਨੇ ਬਿਆਨ ਜਾਰੀ ਕਰਦਿਆਂ ਲਿਖਿਆ, “ਪੰਜਾਬ ਰਾਜ ਮਹਿਲਾ ਕਮਿਸ਼ਨ ਕਿਸੇ ਵੀ ਔਰਤ ਦੀ ਮਰਿਆਦਾ ‘ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ।” ਉਨ੍ਹਾਂ ਕਿਹਾ ਕਿ ਜਨਤਕ ਤੌਰ ‘ਤੇ ਕਿਸੇ ਔਰਤ ਦੇ ਚਰਿੱਤਰ ‘ਤੇ ਅਪਮਾਨਜਨਕ ਟਿੱਪਣੀਆਂ ਕਰਨਾ ਬਹੁਤ ਗੰਭੀਰ ਮਾਮਲਾ ਹੈ ਅਤੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।”ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ’ਚ ਕਾਰਵਾਈ ਕਰਨ ਦੀ ਗੱਲ ਕਹਿਣ ’ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਮਿਸ਼ਨ ਨੂੰ ਘੇਰਦੇ ਹੋਏ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਰਾਜ ਲਾਲੀ ਗਿੱਲ, ਤੁਸੀਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਇੱਕ ਸੰਵਿਧਾਨਕ ਅਹੁਦੇ ‘ਤੇ ਬਿਰਾਜਮਾਨ ਹੋ, ਪਰ ਤੁਸੀਂ ਸੋਸ਼ਲ ਮੀਡੀਆ ਐਕਸ ‘ਤੇ ਗਾਇਤਰੀ ਬਿਸ਼ਨੋਈ ਦੀ ਪੋਸਟ ’ਚ ਕੁਮੈਂਟ ਕਰਕੇ ਉਸਦਾ ਸਾਥ ਦੇ ਰਹੀ ਹੈ ਜਿਸ ’ਚ ਉਹ “ਸਾਲਾ”, “ਕੁੱਤਾ” ਆਦਿ ਵਰਗੀਆਂ ਅਪਮਾਨਜਨਕ ਅਤੇ ਗਾਲ੍ਹਾਂ ਭਰੀਆਂ ਸ਼ਬਦਾਵਲੀ ਦੀ ਵਰਤੋਂ ਕਰ ਰਹੀ ਹੈ। ਕੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਦਾ ਸਮਰਥਨ ਕਰਕੇ ਤੁਸੀਂ ਇਸੇ ਤਰ੍ਹਾਂ ਇਨਸਾਫ਼ ਯਕੀਨੀ ਬਣਾਉਣਾ ਚਾਹੁੰਦੇ ਹੋ?” – ਸੁਖਪਾਲ ਸਿੰਘ ਖਹਿਰਾ, ਵਿਧਾਇਕ, ਕਾਂਗਰਸ

ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂ ਦੇ ਬਿਆਨਾਂ ’ਤੇ ਸਵਾਲ

ਇਸ ਪੂਰੇ ਵਿਵਾਦ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਐਂਟਰੀ ਮਾਰ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਗਾਇਤਰੀ ਬਿਸ਼ਨੋਈ ਦੇ ਬਿਆਨਾਂ ਵਿੱਚ ਵਿਰੋਧਾਭਾਸ ਕੱਢਦੇ ਹੋਏ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ ਕਿ, “ਗਾਇਤਰੀ ਬਿਸ਼ਨੋਈ ਜੀ ਗੱਲ ਕੋਠੀ ਨੰਬਰ 959 ਦੀ ਕਰ ਰਹੇ ਨੇ ਅਤੇ ਦਿਖਾ ਰਹੇ ਨੇ ਕੋਠੀ ਨੰਬਰ 961।”ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਨੇ ਕਿਹਾ ਕਿ,” ਪੰਜਾਬ ਦੇ ਮੰਤਰੀਆਂ ਦੇ ਸਰਕਾਰੀ ਰਿਹਾਇਸ਼ ’ਚ ਰਹਿਣ ਦਾ ਅਧਿਕਾਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਦੀਪਕ ਚੌਹਾਨ ਅਤੇ ਗਾਇਤਰੀ ਬਿਸ਼ਨੋਈ ਵਰਗੇ ਗੈਰ ਪੰਜਾਬੀਆਂ ਨੂੰ ਕਿਸਨੇ ਦਿੱਤਾ ?”ਇੱਕ ਧੀ ਨੂੰ ਆਪਣੇ ਪਿਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਇੱਕ ਚੁਣੇ ਹੋਏ ਵਿਧਾਇਕ ਜਾਂ ਮੰਤਰੀ ਦੇ ਸਰਕਾਰੀ ਬੰਗਲੇ ਦੀ ਕਥਿਤ ਦੁਰਵਰਤੋਂ ਨੂੰ ਜਾਇਜ਼ ਨਹੀਂ ਠਹਿਰਾਉਣਾ ਚਾਹੀਦਾ ਹੈ। ਮਜੀਠੀਆ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ ਹਜ਼ਾਰਾਂ ਦਿਲ ਦੇ ਮਰੀਜ਼ ਹਨ, ਕੀ ਸਿਹਤ ਮੰਤਰੀ ਸਭ ਨੂੰ ਅਜਿਹੀ ਸਹੂਲਤ ਦਿੰਦੇ ਹਨ। ਉਨ੍ਹਾਂ ਨੇ ਆਪ ਆਗੂ ਵੱਲੋਂ ਵਰਤੀ ਗਈ ਭਾਸ਼ਾ ਦੀ ਵੀ ਸਖ਼ਤ ਨਿੰਦਾ ਕਰਦਾ ਹਾਂ।- ਬਿਕਰਮ ਸਿੰਘ ਮਜੀਠੀਆ, ਸੀਨੀਅਰ ਆਗੂ, ਸ਼੍ਰੋਮਣੀ ਅਕਾਲੀ ਦਲ

ਸਿਆਸੀ ਗਲਿਆਰਿਆਂ ਵਿੱਚ ਵਧਦੀ ਹਲਚਲ

ਪੁਲਿਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਹੋਰ ਤੇਜ਼ ਹੋ ਗਈ ਹੈ। ਜਿੱਥੇ ਆਮ ਆਦਮੀ ਪਾਰਟੀ ਖਹਿਰਾ ਦੇ ਬਿਆਨਾਂ ਨੂੰ ਔਰਤ ਵਿਰੋਧੀ ਮਾਨਸਿਕਤਾ ਦੱਸ ਕੇ ਕਾਂਗਰਸ ਨੂੰ ਘੇਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਸਰਕਾਰੀ ਰਿਹਾਇਸ਼ਾਂ ਦੀ ਨਿਯਮਾਂ ਮੁਤਾਬਕ ਵਰਤੋਂ ਕੀਤੇ ਜਾਣ ਦੇ ਸਵਾਲ ਅਜੇ ਵੀ ਚੁੱਕੇ ਜਾ ਰਹੇ ਹਨ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼