Punjab ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਆਈ ਖੇਡਾਂ ‘ਚ ਜਿੱਤਿਆ ਸੋਨ ਤਗ਼ਮਾ , ਚੀਨ ਨੂੰ 5-0 ਨਾਲ ਹਰਾਇਆ October 2, 2026 8 Views ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਆਈ ਖੇਡਾਂ ‘ਚ ਜਿੱਤਿਆ ਸੋਨ ਤਗ਼ਮਾ , ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ ‘ਚ ਚੀਨ ਨੂੰ 5-0 ਨਾਲ ਹਰਾਇਆ ਏਸ਼ਿਆਈ ਖੇਡਾਂ ਦੇ 13ਵੇਂ ਦਿਨ, ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੋਨ ਤਗਮਾ ਜਿੱਤਿਆ। 2 ਅਕਤੂਬਰ ਨੂੰ ਲਵਲੀਨਾ ਦਾ ਜਨਮ ਦਿਨ ਹੈ ਅਤੇ ਅੱਜ ਦੇ ਹੀ ਦਿਨ ਉਸ ਨੇ ਏਸ਼ਿਆਈ ਖੇਡਾਂ ਵਿੱਚ ਆਪਣੇ ਕਰੀਅਰ ਦਾ ਪਹਿਲਾ ਸੋਨ ਤਗਮਾ ਹਾਸਲ ਕੀਤਾ। ਉਸ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨ ਦੀ ਬਾਓ ਜੀਈਈ ਨੂੰ 5-0 ਨਾਲ ਹਰਾਇਆ।29 ਸਾਲਾ ਲਵਲੀਨਾ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ੀ ਦਾ ਸੋਨ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਮੈਰੀ ਕੋਮ 2014 ਵਿਚ ਏਸ਼ੀਆਈ ਖੇਡਾਂ ਦੀ ਚੈਂਪੀਅਨ ਬਣੀ ਸੀ। ਇਸ ਦੌਰਾਨ, ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਪਹਿਲੀ ਵਾਰ ਰਿਕਰਵ ਵਰਗ ਵਿੱਚ ਸੋਨ ਤਗਮਾ ਜਿੱਤਿਆ। ਅੰਕਿਤਾ ਭਕਤ, ਕੀਰਤੀ ਅਤੇ ਕੁਮਕੁਮ ‘ਤੇ ਆਧਾਰਿਤ ਇਸ ਟੀਮ ਨੇ 10 ਵਾਰ ਦੀਆਂ ਓਲੰਪਿਕ ਚੈਂਪੀਅਨ ਦੱਖਣੀ ਕੋਰੀਆਈ ਟੀਮ ਨੂੰ 5-3 ਨਾਲ ਹਰਾਇਆ।ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਖੇਡਾਂ ਦੇ 13ਵੇਂ ਦਿਨ, ਭਾਰਤ ਦੀ ਤਗਮਾ ਸੂਚੀ 70 ਤੱਕ ਪਹੁੰਚ ਗਈ ਹੈ, ਜਿਸ ਵਿੱਚ 12 ਸੋਨ ਤਗਮੇ ਸ਼ਾਮਲ ਹਨ। ਦੇਸ਼ ਤਗਮਾ ਸੂਚੀ ਵਿੱਚ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਨੇ ਸੈਮੀਫਾਈਨਲ ਵਿੱਚ ਇਰਾਨ ਨੂੰ 6-0 ਨਾਲ ਹਰਾ ਕੇ ਪੁਰਸ਼ਾਂ ਦੇ ਰਿਕਰਵ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਤੀਜਾ ਸੈੱਟ 56-55 ਨਾਲ ਜਿੱਤ ਕੇ ਮੈਚ ਆਪਣੇ ਨਾਂ ਕੀਤਾ।ਇਰਾਨ ਨੇ ਤੀਜੇ ਸੈੱਟ ਦੀ ਸ਼ੁਰੂਆਤ 29 ਅੰਕਾਂ ਨਾਲ ਕੀਤੀ, ਜਦਕਿ ਭਾਰਤ ਵੱਲੋਂ ਨੀਰਜ ਨੇ 10, ਯਸ਼ਦੀਪ ਨੇ 8 ਅਤੇ ਧੀਰਜ ਨੇ 10 ਅੰਕ ਹਾਸਲ ਕੀਤੇ। ਦੂਜੇ ਗੇੜ ਤੋਂ ਬਾਅਦ ਇਰਾਨ ਦਾ ਸਕੋਰ 55 ਸੀ। ਸੈੱਟ ਜਿੱਤਣ ਲਈ ਭਾਰਤ ਨੂੰ 27 ਅੰਕਾਂ ਦੀ ਲੋੜ ਸੀ। ਨੀਰਜ ਨੇ 10, ਯਸ਼ਦੀਪ ਨੇ 9 ਅਤੇ ਧੀਰਜ ਨੇ 9 ਅੰਕ ਬਣਾਏ, ਜਿਸ ਨਾਲ ਭਾਰਤ ਦਾ ਕੁੱਲ ਸਕੋਰ 56 ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਇਹ ਸੈੱਟ 56-55 ਨਾਲ ਅਤੇ ਮੈਚ 6-0 ਨਾਲ ਜਿੱਤ ਲਿਆ।