ਹਲਕਾ ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਆਪਣੀ ਹੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ ਹਨ। ਭਰੇ ਮਨ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਨੂੰ ਘੇਰਿਆ ਗਿਆ ਹੈ।
ਵਿਧਾਇਕ ਦੇ ਸਵਾਲ, ਪਾਰਟੀ ਦਾ ਐਕਸ਼ਨ
ਵਿਧਾਇਕ ਵੱਲੋਂ ਲਾਈਵ ਹੋ ਰੋ-ਰੋ ਸਾਰੀ ਗੱਲ ਦੱਸੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਸ ਨਾਲ ਉਸਦੀ ਪਾਰਟੀ ਵਿੱਚ ਹੀ ਧੱਕਾ ਗਿਆ। ਵਿਧਾਇਕ ਦੇ ਇਸ ਲਾਈਵ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਐਕਸ਼ਨ ਵਿੱਚ ਦਿਖਾਈ ਦਿੱਤੀ। ਪਾਰਟੀ ਵੱਲੋਂ ਤੁਰੰਤ ਪ੍ਰਭਾਵ ਨਾਲ ਮਾਈਸਰਖਾਨਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਯਾਨੀ ਕਿ ਸਸਪੈਂਡ ਕਰ ਦਿੱਤਾ ਗਿਆ ਹੈ।
ਕਿਉਂ ਫੁੱਟ-ਫੁੱਟ ਰੋਇਆ ਵਿਧਾਇਕ ?
ਮਾਈਸਰਖਾਨਾ ਨੇ ਕਿਹਾ ਕਿ “ਮੈਂ ਦੁਖੀ ਹੋ ਕੇ ਲਾਈਵ ਹੋਇਆ ਹਾਂ। ਮੈਂ ਇਹ ਕਹਿ-ਕਹਿ ਮਰ ਗਿਆ ਕਿ ਟੀਚਰ ਪੂਰੇ ਕਰ ਦਿਓ। ਕਈ ਸਕੂਲਾਂ ਦੇ ਹੋਰ ਮਸਲੇ ਹਨ। ਮੈਂ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰੇ ਵੱਲੋਂ ਮਨੀਸ਼ ਸਿਸੋਦੀਆ ਨੂੰ ਫੋਨ ’ਤੇ ਸਾਰੀ ਗੱਲਬਾਤ ਦੱਸੀ ਸੀ।”
‘ਮੇਰਾ ਬੱਚਾ ਵੀ ਸਰਕਾਰੀ ਸਕੂਲ ‘ਚ ਪੜ੍ਹਦੇ’
ਇਸਦੇ ਨਾਲ ਹੀ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਨੇ ਦੱਸਿਆ ਕਿ “ਮੇਰਾ ਬੱਚਾ ਖੁਦ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਉੱਥੇ ਵੀ ਬੱਚੇ ਪੂਰੇ ਨਹੀਂ ਹਨ। ਮੈਨੂੰ ਸੀਐਮ ਸਾਬ ਨਹੀਂ ਮਿਲੇ। ਮੇਰੇ ਨਾਲ ਧੱਕਾ ਹੋਇਆ।ਮੈਂ ਅੱਜ ਤੱਕ ਪਾਰਟੀ ਨਾਲ ਖੜ੍ਹਾ ਹਾਂ। ਮੈਂ ਪਾਰਟੀ ਨੂੰ ਸੰਭਾਲਿਆ ਹੈ। ਅੱਜ ਮੈਨੂੰ ਅਣਗੋਲਿਆ ਕੀਤਾ ਗਿਆ।ਹਰ ਥਾਂ ‘ਤੇ ਮੈਨੂੰ ਕੱਟਿਆ ਗਿਆ। ਇਹ ਮੈਨੂੰ ਬੁਲਾਉਣਾ ਚਾਹੁੰਦੇ ਸੀ, ਮੈਂ ਬੋਲਤਾ।”
ਵਿਧਾਇਕ ਦੀ ਚੁਣੌਤੀ,ਪਾ ਲਿਓ ਪਰਚੇ
ਉਨ੍ਹਾਂ ਅੱਗੇ ਕਿਹਾ ਕਿ “ਕੋਈ ਗੱਲ ਨਹੀਂ ਟਿਕਟ ਜੇ ਕੱਟ ਦਿੱਤੀ, ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਮੈਂ ਲੋਕਾਂ ਵਾਸਤੇ ਲੜਾਂਗਾ। ਹਰ ਗੱਲ ਮੇਰੇ ਵੱਲੋਂ ਹਾਈਕਮਾਨ ਤੱਕ ਪਹੁੰਚਾਈ ਗਈ। ਇਸ ਤੋਂ ਵੱਧ ਪਰਚੇ ਬਚੇ ਪਵਾ ਲਓ ਮੇਰੇ ਤੋਂ। ਮੈਂ ਜੇਲ੍ਹ ਵਿੱਚੋਂ ਬਾਹਰ ਵੀ ਨਹੀਂ ਆਵਾਂਗਾ। ਮੈਨੂੰ ਦੱਸੋ ਮੈਂ ਗੱਲ ਕਿੱਥੇ ਹਾਂ।”
ਮੈਂ ਪਾਰਟੀ ਨਾਲ ਵਫਾਦਾਰੀ ਕੀਤੀ ਹੈ,ਮੇਰਾ ਪਾਰਟੀ ਵੱਲੋਂ ਨੁਕਸਾਨ ਕੀਤਾ ਗਿਆ ਇੱਥੋਂ ਤੱਕ ਕਿ ਮੇਰੇ ਬੱਚਿਆਂ ਨਾਲ ਵੀ ਕੀਤਾ ਜਾ ਰਿਹਾ ਹੈ। ਮੈਂ ਲੜਾਈ ਸਕੂਲਾਂ ਲਈ ਲੜ ਰਿਹਾ ਹਾਂ। ਮੇਰੇ ਬੱਚਿਆਂ ਨੂੰ ਜਦੋਂ ਮੈਂ ਪੁੱਛਦਾ ਹਾਂ ਕਿ ਕੀ ਪੜ੍ਹ ਕੇ ਆਇਓ ਤਾਂ ਉਹ ਦੱਸਦੇ ਹਨ ਕਿ ਟੀਚਰ ਹੀ ਨਹੀਂ। ਪ੍ਰਿੰਸੀਪਲ ਮੇਰੇ ਬੱਚਿਆਂ ਨੂੰ ਟੀਚਰ ਪੂਰੇ ਕਰਨ ਲਈ ਆਖ ਰਿਹਾ ਹੈ। ਮੇਰੇ ਬੱਚਿਆਂ ਦਾ ਕੀ ਕਸੂਰ ਹੈ। ਅਜਿਹੇ ਸਕੂਲਾਂ ਦੇ ਹਲਾਤ ਬਣਾ ਦਿੱਤੇ। ਮੈਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਲਗਾ ਕੇ ਕੀ ਗਲਤ ਕਰ ਦਿੱਤਾ।”-ਸੁਖਬੀਰ ਸਿੰਘ ਮਾਇਸਰਖਾਨਾ,ਵਿਧਾਇਕ
ਮਾਈਸਰਖਾਨਾ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਬਰਖਾਸਤ
ਵਿਧਾਇਕ ਵੱਲੋਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸੁਖਬੀਰ ਮਾਈਸਰਖਾਨਾ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਵੀ ਬਰਖਾਸਤੀ ਦੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ “ਆਮ ਆਦਮੀ ਪਾਰਟੀ ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਰੋਧੀ ਗਤਿਵਿਧੀਆਂ ਕਾਰਨ ਅਤੇ ਝੂਠ ਬੋਲ ਕੇ ਪਾਰਟੀ ਨੂੰ ਬਦਨਾਮ ਕਰਨ ‘ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰਦੀ ਹੈ।”