ਮੈਡ ਸੰਧੂ ਦਾ ਅੰਤਿਮ ਸਸਕਾਰ, ਸੁਣੋ ਰੋਂਦਾ ਹੋਇਆ ਕੀ ਬੋਲਿਆ ਭਰਾ ,BIG BOSS ‘ਚ ਜਾਣ ਵਾਲਾ ਸੀ ਮੈਡ ਸੰਧੂ?
ਅੰਮ੍ਰਿਤਸਰ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕੰਟੈਂਟ ਕ੍ਰੀਏਟਰ ਮੈਡ ਸੰਧੂ ਦੀ ਬੇਵਕਤੀ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਇਲਾਕੇ ਵਿੱਚ ਡੂੰਘਾ ਸੋਗ ਛਾਇਆ ਹੋਇਆ ਹੈ। ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।BIG BOSS ‘ਚ ਜਾਣ ਵਾਲਾ ਸੀ ਇਨਫਲੂਐਂਸਰ ਮੈਡ ਸੰਧੂ? ਅੰਤਿਮ ਵਿਦਾਈ ਦੇ ਸਮੇਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਥਾਨਕ ਲੋਕਾਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ। ਆਪਣੇ ਚਹੇਤੇ ਕਲਾਕਾਰ ਨੂੰ ਅੰਤਿਮ ਵਿਦਾਈ ਦਿੰਦਿਆਂ ਹਰ ਅੱਖ ਨਮ ਦਿਖਾਈ ਦਿੱਤੀ।
ਭਾਵੁਕ ਹੁੁੰਦਾ ਭਰਾ ਬੋਲਿਆ, ਮੇਰੀ ਹਰ ਇੱਛਾ ਪੂਰੀ ਕੀਤੀ
ਪੋਸਟਮਾਰਟਮ ਹਾਊਸ ਅਤੇ ਅੰਤਿਮ ਸਸਕਾਰ ਵਾਲੀ ਥਾਂ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਦਰਦ ਸਾਂਝਾ ਕੀਤਾ। ਮੈਡ ਸੰਧੂ ਦੇ ਛੋਟੇ ਭਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ “ਮੈਡ ਸੰਧੂ ਮੇਰੇ ਲਈ ਸਿਰਫ਼ ਵੱਡੇ ਭਰਾ ਹੀ ਨਹੀਂ, ਸਗੋਂ ਹਰ ਸੁੱਖ-ਦੁੱਖ ਵਿੱਚ ਸਭ ਤੋਂ ਵੱਡਾ ਸਹਾਰਾ ਸੀ। ਜਦੋਂ ਵੀ ਮੈਂ ਆਪਣੇ ਭਰਾ ਅੱਗੇ ਕੋਈ ਮੰਗ ਰੱਖੀ ਤਾਂ ਉਸ ਨੇ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਮੇਰੀ ਹਰ ਇੱਛਾ ਪੂਰੀ ਕੀਤੀ। ਅੱਜ ਮੇਰੇ ਸਿਰ ਤੋਂ ਵੱਡੇ ਭਰਾ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ।”

ਬਿੱਗ ਬੌਸ’ ਵਿੱਚ ਜਾਣ ਵਾਲਾ ਸੀ ਮੈਡ ਸੰਧੂ?
ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੈਡ ਸੰਧੂ ਦੇ ਕਰੀਅਰ ਨੂੰ ਜਲਦ ਹੀ ਇੱਕ ਨਵਾਂ ਮੁਕਾਮ ਮਿਲਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ “ਮੈਡ ਸੰਧੂ ਆਉਣ ਵਾਲੀ 29 ਤਰੀਕ ਨੂੰ ਚਰਚਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਸ਼ਾਮਲ ਹੋਣ ਵਾਲਾ ਸੀ।”ਪਰਿਵਾਰ ਇਸ ਗੱਲ ਤੋਂ ਬੇਹੱਦ ਦੁਖੀ ਹੈ ਕਿ ਜਿਸ ਪੁੱਤਰ ਦੇ ਕਰੀਅਰ ਦੀ ਨਵੀਂ ਉਡਾਣ ਸ਼ੁਰੂ ਹੋਣ ਵਾਲੀ ਸੀ, ਉਸ ਦੇ ਸੁਪਨੇ ਇਸ ਤਰ੍ਹਾਂ ਵਿਚਕਾਰ ਹੀ ਚਕਨਾਚੂਰ ਹੋ ਗਏ।“ਮੇਰਾ ਭਰਾ ਮੈਡ ਸੰਧੂ ਮੇਰੇ ਤੋਂ ਕਰੀਬ 7-8 ਸਾਲ ਵੱਡਾ ਸੀ। ਉਸਨੇ ਮੇਰੀ ਹਰ ਇੱਛਾ ਨੂੰ ਪੂਰਾ ਕੀਤਾ ਹੈ।ਕਦੇ ਉਸ ਵੱਲੋਂ ਮੇਰੇ ਲਈ ਪੈਸੇ ਦੀ ਪਰਵਾਹ ਨਹੀਂ ਕੀਤੀ ਗਈ ਹਰ ਚੀਜ਼ ਮੈਨੂੰ ਲਿਆ ਕੇ ਦਿੱਤੀ। ਮੇਰਾ ਭਰਾ 29 ਤਰੀਕ ਨੂੰ ਬਿਗ ਬੌਸ ਵਿੱਚ ਜਾਣਾ ਵਾਲਾ ਸੀ ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ।”-ਮ੍ਰਿਤਕ ਦਾ ਭਰਾ
‘ਕਦੇ ਕਿਸੇ ਡਰ ਜਾਂ ਧਮਕੀ ਦੀ ਗੱਲ ਨਹੀਂ ਕੀਤੀ’ਜਦੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਿਆ ਗਿਆ ਕਿ ਕੀ ਮੈਡ ਸੰਧੂ ਨੂੰ ਪਹਿਲਾਂ ਤੋਂ ਕਿਸੇ ਕਿਸਮ ਦਾ ਡਰ ਜਾਂ ਧਮਕੀਆਂ ਮਿਲ ਰਹੀਆਂ ਸਨ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਧੂ ਨੇ ਕਦੇ ਵੀ ਕਿਸੇ ਡਰ, ਵਿਵਾਦ ਜਾਂ ਧਮਕੀ ਬਾਰੇ ਉਨ੍ਹਾਂ ਨੂੰ ਨਹੀਂ ਦੱਸਿਆ ਸੀ।