Punjab

ਮਾਨਸਾ ਮੋਰਚੇ ਤੋਂ ਅਮਿਤ ਸ਼ਾਹ ਦੀ ਫੇਰੀ ‘ਤੇ ਵੱਡਾ ਫੈਸਲਾ, ਸੁਣੋ ਕੀ ਕਹੀਆਂ ਗੱਲਾਂ…

ਮਾਨਸਾ ਮੋਰਚੇ ਤੋਂ ਅਮਿਤ ਸ਼ਾਹ ਦੀ ਫੇਰੀ 'ਤੇ ਵੱਡਾ ਫੈਸਲਾ, ਸੁਣੋ ਕੀ ਕਹੀਆਂ ਗੱਲਾਂ...

ਮਾਨਸਾ ਮੋਰਚੇ ਤੋਂ ਅਮਿਤ ਸ਼ਾਹ ਦੀ ਫੇਰੀ ‘ਤੇ ਵੱਡਾ ਫੈਸਲਾ, ਸੁਣੋ ਕੀ ਕਹੀਆਂ ਗੱਲਾਂ…

ਅਮਿਤ ਸ਼ਾਹ ਨੂੰ ਸੁਣਾਈਆਂ ਖਰੀਆਂ-ਖਰੀਆਂ

ਐਕਸ਼ਨ ਕਮੇਟੀ ਨੇ ਕਿਹਾ ਕਿ “ਅਮਿਤ ਸ਼ਾਹ ਨੂੰ ਅਸੀਂ ਸਟੇਜ ਦੇ ਉੱਪਰ ਨਹੀਂ ਬੋਲਣ ਦੇਵਾਂਗੇ ਅਤੇ ਨਾ ਹੀ ਅਸੀਂ ਪਰਿਵਾਰ ਨੂੰ ਮਿਲਣ ਦੇਵਾਂਗੇ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਨਸ਼ਾ ਹੈ ਅਤੇ ਨਸ਼ੇ ਨੂੰ ਰੋਕਣਾ ਵੀ ਕੇਂਦਰ ਸਰਕਾਰ ਦਾ ਕੰਮ ਹੈ, ਕਿਉਂਕਿ ਇੱਕਲੇ ਪੰਜਾਬ ਵਿੱਚ ਹੀ ਨਸ਼ਾ ਨਹੀਂ।”“ਸਾਡਾ ਇਹ ਸਖ਼ਤ ਫੈਸਲਾ ਹੋਇਆ ਹੈ ਕਿ ਅਮਿਤ ਸ਼ਾਹ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਕਿਉਂਕਿ ਨਸ਼ਾ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਹੈ। ਸਰਹੱਦ 50 ਕਿੱਲੋਮੀਟਰ ਤੱਕ ਬੀਐਸੈਫ ਦੇ ਦਾਇਰੇ ਵਿੱਚ ਹੈ। ਹਰਿਆਣਾ ,ਰਾਜਸਥਾਨ ਅਤੇ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਫਿਰ ਨਸ਼ਾ ਆ ਕਿੱਥੋਂ ਰਿਹਾ ਹੈ। ਇਨ੍ਹਾਂ ਦਾ ਕੋਈ ਨਸ਼ੇ ਨਾਲ ਤਾਲੁਕ ਨਹੀਂ ਹੈ। ਪੰਜਾਬ ਵਿੱਚ ਹਮਦਰਦੀ ਦਾ ਫਾਇਦਾ ਚੁੱਕ ਸਰਕਾਰ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਸਭ ਜਾਣਦੇ ਹਾਂ। ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ। ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਵੀ ਸਾਡੇ ਵੱਲੋਂ ਕਿਹਾ ਜਾਵੇਗਾ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਨਾ ਕੀਤੀ ਜਾਵੇ।”-ਆਗੂ, ਇਨਸਾਫ ਕਮੇਟੀ

ਭਾਜਪਾ ਨੂੰ ਤਿੱਖੇ ਸਵਾਲ

ਅਮਿਤ ਸ਼ਾਹ ਪੀੜਤ ਪਰਿਵਾਰ ਨਾਲ ਕਰਨਗੇ ਮੁਲਾਕਾਤ

20 ਅਕਤੂਬਰ ਯਾਨੀ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆਉਣਗੇ। ਇਸ ਦੌਰਾਨ ਉਹ ਮਾਨਸਾ ਵਿਖੇ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ, ਉਹ ਗੁਰਦਾਸਪੁਰ ਅਤੇ ਸੰਗਰੂਰ ਵੀ ਜਾਣਗੇ। ਇਸ ਸੰਬਧੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਜ਼ਿਕਰਯੋਗ ਹੈ ਕਿ 13 ਅਕਤੂਬਰ 2026 ਨੂੰ ਮਾਨਸਾ ਵਿੱਚ ਕੈਮਿਸਟ (ਮੈਡੀਕਲ ਸਟੋਰ ਦੇ ਮਾਲਕ) ਅਸ਼ਵਨੀ ਕੁਮਾਰ ਨਾਲ ਕਥਿਤ ਤੌਰ ‘ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਵਿਰੋਧ ਦੌਰਾਨ ਹੋਈ ਬਹਿਸ ਤੋਂ ਬਾਅਦ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਸਾਰੀ ਵਾਰਦਾਤ ਮੋਬਾਈਲ ਵਿੱਚ ਲਾਈਵ ਕੈਦ ਹੋਈ ਸੀ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼