Punjab

ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ‘ਚ ਮਾਂ-ਪੁੱਤ ਦੀ ਮੌਤ

ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਮਾਂ-ਪੁੱਤ ਦੀ ਮੌਤਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ‘ਚ ਮਾਂ-ਪੁੱਤ ਦੀ ਮੌਤ
ਖੇਮਕਰਨ (ਤਰਨਤਾਰਨ), 8 ਫਰਵਰੀ (ਹਰਨੇਕ ਸਿੰਘ ਭੁੱਲਰ ) ਬੀਤੀ ਰਾਤ ਅੰਮ੍ਰਿਤਸਰ-ਖੇਮਕਰਨ ਮੇਨ ਰੋਡ ‘ਤੇ ਭਿੱਖੀਵਿੰਡ ਨਜ਼ਦੀਕ ਸੈਕਰਡ ਹਾਰਟ ਸਾਹਮਣੇ ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ਚ ਕਾਰ ਸਵਾਰ ਮਾਂ-ਪੁੱਤਰ ਦੀ ਮੌਕੇ ‘ਤੇ ਮੌਤ ਹੋਣ ਦੀ ਬਹੁਤ ਦੁਖਦਾਈ ਘਟਨਾ ਵਪਰੀ ਹੈ, ਜਦ ਕਿ ਕਾਰ ਚਾਲਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਆਸਲ ਉਤਾੜ ਦੀਆਂ ਬਹਿਕਾ ਦੇ ਮਹਿਲ ਪਰਿਵਾਰ ਨਾਲ ਸੰਬੰਧਿਤ ਵਿਆਕਤੀ ਦਵਿੰਦਰ ਸਿੰਘ (30) ਪੁੱਤਰ ਕੁਲਦੀਪ ਸਿੰਘ, ਜੋ ਕਿ ਚੰਡੀਗੜ ਵਿਖੇ ਟੈਕਸੀ ਚਲਾਉਂਦਾ ਹੈ, ਬੀਤੀ ਰਾਤ ਆਪਣੀ ਡਿਜ਼ਾਇਰ ਕਾਰ ‘ਤੇ ਆਪਣੀ ਪਤਨੀ ਪ੍ਰਭਜੀਤ ਕੋਰ ਤੇ ਨਾਬਲਿਗ ਲੜਕੇ ਫ਼ਤਹਿ ਸਿੰਘ (5) ਸਮੇਤ ਆਪਣੇ ਸਹੁਰੇ ਪਿੰਡ ਫਤਾਹਪੁਰ ਚ ਵਿਆਹ ਵੇਖਣ ਜਾ ਰਿਹਾ ਸੀ ਕਿ ਰਾਤ ਕਰੀਬ 8 ਵਜੇ ਉਨ੍ਹਾਂ ਦੀ ਕਾਰ ਸੜਕ ‘ਤੇ ਅੱਗੇ ਜਾ ਰਹੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਅਚਾਨਕ ਟਕਰਾ ਗਈ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ, ਜਿਸ ਚ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਕਾਰ ਚਾਲਕ ਨੁੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਇਹ ਘਟਨਾ ਚ ਇੰਨੀ ਤੇਜ਼ੀ ਨਾਲ ਹੋਈ ਕਿ ਟਰੈਕਟਰ ਟਰਾਲੀ ਵੀ ਪੂਰੀ ਤਰਾ ਟੁੱਟ ਗਈ ।ਮ੍ਰਿਤਕਾ ਦੇ ਰਿਸ਼ਤੇਦਾਰ ਸਰਪੰਚ ਸੁਖਵਿੰਦਰ ਸਿੰਘ ਬੱਬੂ ਨੇ ਇਸ ਘਟਨਾ ਬਾਰੇ ਦੱਸਿਆ ਕਿ ਜ਼ਖ਼ਮੀ ਦਵਿੰਦਰ ਸਿੰਘ ਖਤਰੇ ਤੋਂ ਬਾਹਰ ਹੈ, ਜਿਹੜਾ ਕਿ ਆਪਣੀ ਸਾਲ਼ੀ ਦੇ ਵਿਆਹ ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ।ਇਸ ਸੰਬੰਧੀ ਮੋਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਘਟਨਾ ਉਪਰੰਤ ਕੁਝ ਸਮਾਜ ਵਿਰੋਧੀ ਅਨਸਰ ਦੁਰਘਟਨਾ ਗ੍ਰਸਤ ਹੋਈ ਕਾਰ ਦੇ ਤਿੰਨ ਟਾਇਰ ਤੇ ਐਲ.ਸੀ.ਡੀ. ਚੋਰੀ ਕਰ ਕੇ ਲੈ ਗਏ। ਓਧਰ ਇਸ ਘਟਨਾ ਨੂੰ ਲੈ ਕੇ ਪਿੰਡ ਆਸਲ ਉਤਾੜ ‘ਚ ਬਹੁਤ ਗਮਗੀਨ ਮਾਹੋਲ ਬਣਿਆ ਹੋਇਆ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼