Punjab

“ਸਰਦਾਰੋ, ਕੁਝ ਤਾਂ ਮੱਥੇ ਨੂੰ ਹੱਥ ਮਾਰੋ…” -ਕਾਕਰੋਚ ਜਨਤਾ ਪਾਰਟੀ ਦੇ ਇਕੱਠ ‘ਤੇ ਭੜਕੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ

"ਸਰਦਾਰੋ, ਕੁਝ ਤਾਂ ਮੱਥੇ ਨੂੰ ਹੱਥ ਮਾਰੋ..." -ਕਾਕਰੋਚ ਜਨਤਾ ਪਾਰਟੀ ਦੇ ਇਕੱਠ 'ਤੇ ਭੜਕੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ

“ਸਰਦਾਰੋ, ਕੁਝ ਤਾਂ ਮੱਥੇ ਨੂੰ ਹੱਥ ਮਾਰੋ…” -ਕਾਕਰੋਚ ਜਨਤਾ ਪਾਰਟੀ ਦੇ ਇਕੱਠ ‘ਤੇ ਭੜਕੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਅਤੇ ਸਿੱਖ ਨੌਜਵਾਨਾਂ ਦੀ ਸੋਚ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸੇਧ ਨੂੰ ਯਾਦ ਰੱਖਣ ਦੀ ਲੋੜ ਹੈ।

Amritsar Cockroach Janata Party Protest,कॉकरोच जनता पार्टी का अमृतसर में  विरोध-प्रदर्शन, अभिजीत दीपके ने मांगा धर्मेंद्र प्रधान का इस्तीफा,  देशव्यापी ...

ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਹੋਏ ਕਾਕਰੋਚ ਜਨਤਾ ਪਾਰਟੀ ਦੇ ਇਕੱਠ ਦਾ ਜ਼ਿਕਰ ਕਰਦਿਆਂ ਗਰੇਵਾਲ ਨੇ ਕਿਹਾ ਕਿ ਕੁਝ ਨੌਜਵਾਨਾਂ ਵੱਲੋਂ ਪਾਰਟੀ ਆਗੂ ਦੇ ਹੱਕ ਵਿੱਚ ਜੈਕਾਰੇ ਲਗਾਉਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹਨ ਵਾਲੀ ਰਹੀ ਹੈ, ਪਰ ਅੱਜ ਲੋਕ ਆਪਣੇ ਇਤਿਹਾਸ ਅਤੇ ਕੌਮੀ ਵਿਰਸੇ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਹਨ।

ਇਤਿਹਾਸ ਤੋਂ ਸਿੱਖਣ ਦੀ ਦਿੱਤੀ ਸਲਾਹ

ਗੁਰਚਰਨ ਸਿੰਘ ਗਰੇਵਾਲ ਨੇ ਸਿੱਖ ਇਤਿਹਾਸ ਦੀਆਂ ਕਈ ਮਿਸਾਲਾਂ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ, ਮੱਸਾ ਰੰਗੜ, ਨਾਦਰ ਸ਼ਾਹ ਅਤੇ ਅੰਗਰੇਜ਼ੀ ਹਕੂਮਤ ਦੇ ਸਮੇਂ ਦੀਆਂ ਘਟਨਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਦੁਨੀਆ ਨੂੰ ਅਗਵਾਈ ਦਿੱਤੀ ਹੈ।

Bhai Gurcharan Singh Grewal's Video on X

ਉਨ੍ਹਾਂ ਪੰਜਾਬੀਆਂ ਨੂੰ ਆਪਣੇ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਅਤੇ ਸਿਧਾਂਤਾਂ ਨੂੰ ਯਾਦ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਲਹਿਰ ਦੇ ਪਿੱਛੇ ਲੱਗਣ ਤੋਂ ਪਹਿਲਾਂ ਉਸ ਦੇ ਮਕਸਦ ਅਤੇ ਪਿਛੋਕੜ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਗਰੇਵਾਲ ਨੇ ਕਿਹਾ ਕਿ ਪੱਤਰਕਾਰ ਦੀ ਦਸਤਾਰ ਨਾਲ ਬੇਅਦਬੀ ਦੀ ਕੋਸ਼ਿਸ਼ ਵਰਗੀਆਂ ਘਟਨਾਵਾਂ ਪੰਜਾਬ ਦੇ ਸੱਭਿਆਚਾਰ ਅਤੇ ਮਰਿਆਦਾ ਲਈ ਠੀਕ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਗਲਤ ਸੰਦੇਸ਼ ਦਿੰਦੀਆਂ ਹਨ ਅਤੇ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਐਸਜੀਪੀਸੀ ਮੈਂਬਰ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਅਤੇ ਵਿਰਸਾ ਭੁੱਲ ਜਾਂਦੀਆਂ ਹਨ, ਉਹ ਸਮੇਂ ਦੇ ਨਾਲ ਇਤਿਹਾਸ ਦੇ ਸਫ਼ਿਆਂ ਤੋਂ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਖਾਲਸਾ ਅਤੇ ਸਿੱਖੀ ਕਦੇ ਨਹੀਂ ਮਿਟਣਗੇ, ਪਰ ਅੱਜ ਦੀ ਪੀੜ੍ਹੀ ਇਤਿਹਾਸ ਵਿੱਚ ਕਿਹੋ ਜਿਹਾ ਯੋਗਦਾਨ ਪਾਉਂਦੀ ਹੈ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ। ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਪਾਰਟੀ ਦੇ ਮੁੱਖ ਆਗੂ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੇ ਹਿੱਸਾ ਲਿਆ। ਨੌਜਵਾਨਾਂ ਵਿੱਚ ਪਾਰਟੀ ਦੇ ਵਿਚਾਰ ਸੁਣਨ ਅਤੇ ਆਗੂਆਂ ਨਾਲ ਮੁਲਾਕਾਤ ਕਰਨ ਲਈ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

Cockroach Janata Party Protest,कॉकरोच जनता पार्टी का अगला प्रदर्शन अमृतसर  में, अभिजीत दीपके बोले- धर्मेंद्र प्रधान इस्तीफा नहीं देते हैं तो PM मोदी  ...

ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇਸ਼ ਵਿੱਚ ਹੋਏ NEET ਅਤੇ CBSE ਪ੍ਰੀਖਿਆਵਾਂ ਨਾਲ ਜੁੜੇ ਪੇਪਰ ਲੀਕ ਮਾਮਲਿਆਂ ਨੂੰ ਗੰਭੀਰ ਕਰਾਰ ਦਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼