Punjab

“6 ਲੱਖ ਵੋਟਾਂ ਨਹੀਂ ਕੱਟੀਆਂ ਗਈਆਂ” – ਲੁਧਿਆਣਾ DC ਦਾ ਵੱਡਾ ਸਪੱਸ਼ਟੀਕਰਨ

"6 ਲੱਖ ਵੋਟਾਂ ਨਹੀਂ ਕੱਟੀਆਂ ਗਈਆਂ" - ਲੁਧਿਆਣਾ DC ਦਾ ਵੱਡਾ ਸਪੱਸ਼ਟੀਕਰਨ

“6 ਲੱਖ ਵੋਟਾਂ ਨਹੀਂ ਕੱਟੀਆਂ ਗਈਆਂ” – ਲੁਧਿਆਣਾ DC ਦਾ ਵੱਡਾ ਸਪੱਸ਼ਟੀਕਰਨ

ਲੁਧਿਆਣਾ, 20 ਜੂਨ: ਲੁਧਿਆਣਾ ਵਿੱਚ ਕਰੀਬ 6 ਲੱਖ ਵੋਟਾਂ ਕੱਟੇ ਜਾਣ ਦੀਆਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖ਼ਬਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਭਰਮਕ ਕਰਾਰ ਦਿੱਤਾ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰਕਿਰਿਆ ਦੌਰਾਨ ਹੁਣ ਤੱਕ ਕਿਸੇ ਵੀ ਵੋਟਰ ਦੀ ਵੋਟ ਰੱਦ ਨਹੀਂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖ਼ਬਰਾਂ ਹਕੀਕਤ ਤੋਂ ਪਰੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਾਂ ਬਾਰੇ ਚਰਚਾ ਹੋ ਰਹੀ ਹੈ, ਉਹ ਅਸਲ ਵਿੱਚ “ਅਨਮੈਪਡ ਵੋਟਾਂ” ਹਨ, ਜੋ ਕੁਝ ਤਕਨੀਕੀ ਕਾਰਨਾਂ ਕਰਕੇ ਸਿਸਟਮ ਵਿੱਚ ਮੈਚ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਮ ਲਗਾਤਾਰ ਜਾਰੀ ਹੈ ਅਤੇ ਜਲਦੀ ਹੀ ਅਗਲੀ ਅਧਿਕਾਰਤ ਅਪਡੇਟ ਜਾਰੀ ਕੀਤੀ ਜਾਵੇਗੀ। ਡੀਸੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵੋਟਰ ਦਾ ਨਾਮ ਵੋਟਰ ਸੂਚੀ ਵਿੱਚੋਂ ਕੱਟਣ ਲਈ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਖ਼ਤ ਨਿਯਮਾਂ ਅਤੇ ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ।

ਹਿਮਾਂਸ਼ੂ ਜੈਨ ਨੇ ਦੱਸਿਆ ਕਿ 25 ਜੂਨ ਤੋਂ ਬੂਥ ਲੈਵਲ ਅਫਸਰ (BLO) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਗੇ ਅਤੇ ਲੋੜੀਂਦੇ ਫਾਰਮ ਭਰਵਾਉਣਗੇ। ਜਿਨ੍ਹਾਂ ਵੋਟਰਾਂ ਦੀ ਵੋਟ ਮੈਪਿੰਗ ਤਕਨੀਕੀ ਕਾਰਨਾਂ ਕਰਕੇ ਨਹੀਂ ਹੋ ਸਕੀ, ਉਨ੍ਹਾਂ ਨੂੰ ਵੀ ਆਪਣੀ ਜਾਣਕਾਰੀ ਦਰੁਸਤ ਕਰਨ ਅਤੇ ਦਾਅਵੇ ਜਾਂ ਇਤਰਾਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਨਮੈਪਡ ਵੋਟਰ BLO ਵੱਲੋਂ ਦਿੱਤੇ ਜਾਣ ਵਾਲੇ ਫਾਰਮ ਭਰ ਦਿੰਦੇ ਹਨ ਤਾਂ ਉਨ੍ਹਾਂ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ। ਡੀਸੀ ਨੇ ਇਹ ਵੀ ਕਿਹਾ ਕਿ ਵੋਟਰ ਸੂਚੀ ਵਿੱਚੋਂ ਨਾਮ ਕੱਟਣਾ ਕੋਈ ਸੌਖੀ ਪ੍ਰਕਿਰਿਆ ਨਹੀਂ ਹੈ ਅਤੇ ਇਸ ਲਈ ਚੋਣ ਕਮਿਸ਼ਨ ਦੇ ਸਖ਼ਤ ਨਿਯਮ ਲਾਗੂ ਹੁੰਦੇ ਹਨ। ਉਨ੍ਹਾਂ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀਆਂ ਖ਼ਬਰਾਂ ਨਾ ਫੈਲਾਈਆਂ ਜਾਣ, ਜਿਸ ਨਾਲ ਲੋਕਾਂ ਵਿੱਚ ਬੇਵਜ੍ਹਾ ਚਿੰਤਾ ਅਤੇ ਭਰਮ ਪੈਦਾ ਹੋਵੇ। ਹਿਮਾਂਸ਼ੂ ਜੈਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਅਤੇ ਐਨਆਰਆਈ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵੋਟਰ ਜਾਣਕਾਰੀ ਦੀ ਜਾਂਚ ਜ਼ਰੂਰ ਕਰਵਾਉਣ ਅਤੇ ਲੋੜ ਪੈਣ ‘ਤੇ ਉਸ ਨੂੰ ਅਪਡੇਟ ਕਰਵਾਉਣ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼