Punjab

ਪੰਜਾਬ ‘ਚ ਮਾਨਸੂਨ ਹੋਇਆ ਸਰਗਰਮ: ਅੱਜ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ, ਅਗਲੇ ਤਿੰਨ ਦਿਨ ਵੀ ਵਰ੍ਹਣਗੇ ਬੱਦਲ

ਪੰਜਾਬ 'ਚ ਮਾਨਸੂਨ ਹੋਇਆ ਸਰਗਰਮ: ਅੱਜ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ, ਅਗਲੇ ਤਿੰਨ ਦਿਨ ਵੀ ਵਰ੍ਹਣਗੇ ਬੱਦਲ

ਪੰਜਾਬ ‘ਚ ਮਾਨਸੂਨ ਹੋਇਆ ਸਰਗਰਮ: ਅੱਜ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ, ਅਗਲੇ ਤਿੰਨ ਦਿਨ ਵੀ ਵਰ੍ਹਣਗੇ ਬੱਦਲ

ਚੰਡੀਗੜ੍ਹ:ਪੰਜਾਬ ਵਿੱਚ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਬੀਤੇ ਦਿਨ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਵੱਡੀ ਰਾਹਤ ਦਿੱਤੀ, ਜਦਕਿ ਵੀਰਵਾਰ ਨੂੰ ਵੀ ਮੌਸਮ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਚਮਕ ਦੀ ਸੰਭਾਵਨਾ ਜਤਾਈ ਹੈ। ਕੁਝ ਇਲਾਕਿਆਂ ਵਿੱਚ ਸਵੇਰੇ ਤੋਂ ਹੀ ਹਲਕੀ ਫੁਹਾਰਾਂ ਨੇ ਮੌਸਮ ਸੁਹਾਵਣਾ ਬਣਾ ਦਿੱਤਾ।

ਇਨ੍ਹਾਂ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ

ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ (ਰੋਪੜ) ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਪੰਜਾਬ 'ਚ ਮਾਨਸੂਨ ਹੋਇਆ ਸਰਗਰਮ: ਅੱਜ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ, ਅਗਲੇ ਤਿੰਨ ਦਿਨ ਵੀ ਵਰ੍ਹਣਗੇ ਬੱਦਲ

ਇਨ੍ਹਾਂ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਦੇ ਆਸਾਰ

ਗੁਰਦਾਸਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੰਗਰੂਰ ਅਤੇ ਪਟਿਆਲਾ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਸਵੇਰੇ ਤੋਂ ਹੀ ਕਿਣ-ਮਿਣ ਬਾਰਿਸ਼ ਦਰਜ ਕੀਤੀ ਗਈ ਹੈ।

ਤਾਪਮਾਨ ਵਿੱਚ ਆਈ ਗਿਰਾਵਟ

ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਬੁੱਧਵਾਰ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ ਵਿੱਚ ਲਗਭਗ 1.5 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ ਕਰੀਬ 2.5 ਡਿਗਰੀ ਸੈਲਸੀਅਸ ਵੱਧ ਹੈ। ਸਭ ਤੋਂ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਪਠਾਨਕੋਟ ਵਿੱਚ ਦਰਜ ਕੀਤਾ ਗਿਆ।

2 ਤੋਂ 4 ਜੁਲਾਈ ਤੱਕ ਪੰਜਾਬ 'ਚ ਭਾਰੀ ਮੀਂਹ ਦਾ ਯੈਲੋ ਅਲਰਟ | Yellow alert for heavy  rain in Punjab from July 2 to 4

ਅਗਲੇ ਤਿੰਨ ਦਿਨ ਵੀ ਮੌਸਮ ਰਹੇਗਾ ਖ਼ਰਾਬ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 3, 4 ਅਤੇ 5 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। 3 ਜੁਲਾਈ ਨੂੰ ਵੀ ਚਾਰ ਜ਼ਿਲ੍ਹਿਆਂ ਲਈ ਭਾਰੀ ਮੀਂਹ ਅਤੇ ਛੇ ਜ਼ਿਲ੍ਹਿਆਂ ਲਈ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

Latest Haryana News | Weather Update | Timetv.news

ਤੇਜ਼ ਮੀਂਹ, ਗਰਜ-ਚਮਕ ਅਤੇ ਹਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ, ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਖੁੱਲ੍ਹੇ ਮੈਦਾਨਾਂ ਜਾਂ ਦਰੱਖਤਾਂ ਹੇਠਾਂ ਖੜ੍ਹਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼