Punjab

ਯੂਟਿਊਬਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਗ੍ਰਿਫ਼ਤਾਰ; ਆਸਟ੍ਰੀਆ-ਮੇਡ ਪਿਸਟਲ ਬਰਾਮਦ

ਯੂਟਿਊਬਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਗ੍ਰਿਫ਼ਤਾਰ; ਆਸਟ੍ਰੀਆ-ਮੇਡ ਪਿਸਟਲ ਬਰਾਮਦ

ਯੂਟਿਊਬਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਗ੍ਰਿਫ਼ਤਾਰ; ਆਸਟ੍ਰੀਆ-ਮੇਡ ਪਿਸਟਲ ਬਰਾਮਦ

 

ਜੰਡਿਆਲਾ ਮੋੜ ‘ਤੇ ਪੁਲਿਸ ਨਾਕੇ ਦੌਰਾਨ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਰੁਟੀਨ ਚੈਕਿੰਗ ਲਈ ਰੋਕੀ ਗਈ ਇੱਕ ਸਕੋਰਪੀਓ ਗੱਡੀ ਵਿੱਚ ਸਵਾਰ ਨੌਜਵਾਨ ਨੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਅਨੁਸਾਰ, ਮੁਲਜ਼ਮ ਦੀ ਪਛਾਣ ਫਿਲੌਰ ਦੇ ਪਿੰਡ ਅੱਟੀ ਦੇ ਰਹਿਣ ਵਾਲੇ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ‘ਮਨੀ ਸ਼ੌਕਰ’ ਵਜੋਂ ਹੋਈ ਹੈ।

ਪੁਲਿਸ ਟੀਮ 'ਤੇ ਫਾਇਰਿੰਗ: ਯੂਟਿਊਬਰ 'ਮਨੀ ਸ਼ੌਕਰ' ਗ੍ਰਿਫ਼ਤਾਰ; ਆਸਟ੍ਰੀਆ-ਮੇਡ ਪਿਸਟਲ  ਬਰਾਮਦ | ਮਨੋਰੰਜਨ ਖਬਰਾਂ - News18 Punjab

ਜਲੰਧਰ : ਜੰਡਿਆਲਾ ਮੋੜ ‘ਤੇ ਪੁਲਿਸ ਨਾਕੇ ਦੌਰਾਨ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਰੁਟੀਨ ਚੈਕਿੰਗ ਲਈ ਰੋਕੀ ਗਈ ਇੱਕ ਸਕੋਰਪੀਓ ਗੱਡੀ ਵਿੱਚ ਸਵਾਰ ਨੌਜਵਾਨ ਨੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਅਨੁਸਾਰ, ਮੁਲਜ਼ਮ ਦੀ ਪਛਾਣ ਫਿਲੌਰ ਦੇ ਪਿੰਡ ਅੱਟੀ ਦੇ ਰਹਿਣ ਵਾਲੇ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ‘ਮਨੀ ਸ਼ੌਕਰ’ ਵਜੋਂ ਹੋਈ ਹੈ। ਘਟਨਾ ਦੌਰਾਨ ਦੋ ਗੋਲੀਆਂ ਚਲਾਈਆਂ ਗਈਆਂ, ਪਰ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਏ, ਦੋਵੇਂ ਗੋਲੀਆਂ ਨੇੜਲੇ ਢਾਬੇ’ ਦੀ ਕੰਧ ‘ਤੇ ਜਾ ਲੱਗੀਆਂ।

ਪੁਲਿਸ ਨੇ ਮਨੀ ਸ਼ੌਕਰ ਅਤੇ ਉਸਦੇ ਸਾਥੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਵਿਦੇਸ਼ੀ ਪਿਸਤੌਲ ਬਰਾਮਦ ਹੋਣ ਦੀ ਖਬਰ ਹੈ। ਸਦਰ ਥਾਣੇ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲਾਈਸੈਂਸ ਅਤੇ ਪਛਾਣ-ਪੱਤਰ ਦੀ ਮੰਗ ਤੋਂ ਬਾਅਦ ਵਿਵਾਦ ਵਧਿਆ

ਜਾਣਕਾਰੀ ਅਨੁਸਾਰ, ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ਆਪਣੀ ਟੀਮ ਨਾਲ ਜੰਡਿਆਲਾ ਮੋੜ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਫਗਵਾੜਾ ਵਾਲੇ ਪਾਸਿਓਂ ਇੱਕ ਕਾਲੇ ਰੰਗ ਦੀ ਸਕੋਰਪੀਓ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲਿਸ ਨੇ ਟਾਰਚ ਦੀ ਮਦਦ ਨਾਲ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਡਰਾਈਵਰ ਤੋਂ ਉਸਦਾ ਡਰਾਈਵਿੰਗ ਲਾਈਸੈਂਸ ਮੰਗਿਆ। ਇਸ ਤੋਂ ਬਾਅਦ ਗੱਡੀ ਵਿੱਚ ਸਵਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਕਿ ਉਹ ਇੰਨੀ ਦੇਰ ਰਾਤ ਬਾਹਰ ਕਿਉਂ ਸਨ। ਸੀਟ ‘ਤੇ ਬੈਠੇ ਨੌਜਵਾਨ ਤੋਂ ਉਸਦਾ ਪਛਾਣ-ਪੱਤਰ ਮੰਗਿਆ ਗਿਆ। ਦੋਸ਼ ਹੈ ਕਿ ਮਨੀ ਸ਼ੌਕਰ ਨੇ ਆਪਣਾ ਪਛਾਣ-ਪੱਤਰ ਕੱਢਣ ਦੇ ਬਹਾਨੇ ਅਚਾਨਕ ਪਿਸਤੌਲ ਬਾਹਰ ਕੱਢ ਲਿਆ।

ਚੌਕੀ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਦੀ ਨਜ਼ਰ ਪਿਸਤੌਲ ‘ਤੇ ਪਈ। ਉਨ੍ਹਾਂ ਨੇ ਤੁਰੰਤ ਮੁਲਜ਼ਮ ਦੀ ਬਾਂਹ ਫੜੀ ਅਤੇ ਉਸਨੂੰ ਇੱਕ ਪਾਸੇ ਖਿੱਚ ਲਿਆ। ਉਸੇ ਪਲ ਮੁਲਜ਼ਮ ਨੇ ਟ੍ਰਿਗਰ ਦਬਾ ਦਿੱਤਾ ਅਤੇ ਦੋ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦਾ ਕਹਿਣਾ ਹੈ ਕਿ ਸਬ-ਇੰਸਪੈਕਟਰ ਦੀ ਫੁਰਤੀ ਕਾਰਨ ਗੋਲੀਆਂ ਉਨ੍ਹਾਂ ਨੂੰ ਨਹੀਂ ਲੱਗੀਆਂ ਅਤੇ ਨਾਲ ਲੱਗਦੇ ਇੱਕ ਢਾਬੇ ਦੀ ਕੰਧ ਤੇ ਜਾ ਲੱਗੀਆਂ। ਗੋਲੀਆਂ ਚੱਲਣ ਤੋਂ ਤੁਰੰਤ ਬਾਅਦ, ਪੁਲਿਸ ਟੀਮ ਨੇ ਸਕੋਰਪੀਓ ਗੱਡੀ ਨੂੰ ਘੇਰ ਲਿਆ, ਮੁਲਜ਼ਮਾਂ ਕੋਲੋਂ ਪਿਸਤੌਲ ਬਰਾਮਦ ਕੀਤਾ ਅਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਵਾਲੀ ਥਾਂ ‘ਤੇ ਜਾਂਚ ਸ਼ੁਰੂ ਕੀਤੀ ਗਈ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਗਏ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼