Punjab

ਪੰਜਾਬ ‘ਚ ਨਸ਼ੇ ਖਿਲਾਫ਼ ਆਵਾਜ਼ ਬੁਲੰਦ: ਭਾਜਪਾ ਪ੍ਰਧਾਨ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਜਤਾਇਆ ਗੂੜ੍ਹਾ ਦੁੱਖ

ਪੰਜਾਬ 'ਚ ਨਸ਼ੇ ਖਿਲਾਫ਼ ਆਵਾਜ਼ ਬੁਲੰਦ: ਭਾਜਪਾ ਪ੍ਰਧਾਨ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਜਤਾਇਆ ਗੂੜ੍ਹਾ ਦੁੱਖ

ਪੰਜਾਬ ‘ਚ ਨਸ਼ੇ ਖਿਲਾਫ਼ ਆਵਾਜ਼ ਬੁਲੰਦ: ਭਾਜਪਾ ਪ੍ਰਧਾਨ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਜਤਾਇਆ ਗੂੜ੍ਹਾ ਦੁੱਖ

ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਨੇ ਨਸ਼ੇ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਲੁਧਿਆਣਾ : ਅੱਜ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਨਸ਼ੇ ਨਾਲ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਮਾਵਾਂ ਦੇ ਪੁੱਤ,ਭਰਾ ਨਸ਼ੇ ਨਾਲ ਮੌਤ ਦੇ ਮੂੰਹ ਚਲੇ ਗਏ। ਦੱਸ ਦਈਏ ਕਿ ਇਨ੍ਹਾਂ ਵਿੱਚ ਜਗਰਾਉਂ ਤੋਂ ਸਬੰਧਿਤ ਔਰਤ, ਜਿਸ ਦੇ ਛੇ ਪੁੱਤਾਂ ਦੀ ਨਸ਼ੇ ਨਾਲ ਮੌਤ ਹੋ ਗਈ, ਇਸ ਤੋਂ ਇਲਾਵਾ ਲੁਧਿਆਣਾ ਦੇ ਮਨਜੀਤ ਨਗਰ ਦੇ ਵਿੱਚ ਦਾਅਵਾ ਕੀਤਾ ਗਿਆ ਕਿ 40 ਤੋਂ 50 ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋ ਗਈ। ਇਸੇ ਤਰ੍ਹਾਂ ਹੰਬੜਾਂ ਤੋਂ ਵੀ ਇੱਕ ਔਰਤ ਦੇ ਨਾਲ ਗੱਲਬਾਤ ਗੱਲ ਬਾਤ ਕੀਤੀ, ਜਿਨਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਨਸ਼ੇ ਦੀ ਗਿਰਫਤ ਦੇ ਵਿੱਚ ਆਉਣ ਕਰਕੇ ਆਪਣੀ ਜਾਨ ਗਵਾ ਬੈਠਾ।ਪੀੜਿਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ।

Kewal Dhillon in Ludhiana

ਹਾਲਾਂਕਿ ਇਸ ਦੌਰਾਨ ਜਦੋਂ ਪੰਜਾਬ ਭਾਜਪਾ ਪ੍ਰਧਾਨ ਨੂੰ ਸਵਾਲ ਕੀਤਾ ਗਿਆ ਕਿ ਅਕਾਲੀ ਭਾਜਪਾ ਦੇ ਕਾਰਜਪਾਲ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਨਸ਼ਾ ਵਧਿਆ ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ‘ਉਸ ਵੇਲੇ ਅਸੀਂ ਘੱਟ ਗਿਣਤੀ ਦੇ ਵਿੱਚ ਸਨ, ਇਸੇ ਕਰਕੇ ਹੁਣ ਅਸੀਂ 117 ਸੀਟਾਂ ‘ਤੇ ਲੜ ਰਹੇ ਹਨ। ਸਾਡੇ ਕੋਲ ਪੂਰਾ ਰਿਕਾਰਡ ਹੈ ਅਸੀਂ ਪਿਛਲੇ ਸਾਲਾਂ ਵਿੱਚ ਜੋ ਕੰਮ ਕੀਤੇ ਹਨ ਉਹ ਬੋਲਦੇ ਹਨ। ਅਸੀਂ ਯੂਪੀ ਦੇ ਵਿੱਚੋਂ ਗੈਂਗਸਟਰ ਵੱਲ ਖ਼ਤਮ ਕੀਤਾ ਹੈ ਅਸੀਂ ਨਕਸਲਵਾਦ ਖਤਮ ਕੀਤਾ ਹੈ। ਇਹ ਸਾਡਾ ਟਰੈਕ ਰਿਕਾਰਡ ਹੈ।’

ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ
ਇਸ ਦੌਰਾਨ ਪੀੜਿਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕਿਆਂ ਦੇ ਵਿੱਚ ਵੱਡੀ ਗਿਣਤੀ ਚ ਨਸ਼ਾ ਅੱਜ ਵੀ ਵਿਕ ਰਿਹਾ ਹੈ ਮਾਵਾਂ ਦੇ ਪੁੱਤ ਜਾ ਰਹੇ ਨੇ ਭੈਣਾਂ ਦੇ ਭਰਾ ਮਰ ਰਹੇ ਨੇ ਉਨ੍ਹਾਂ ਆਪਣੀ ਕਹਾਣੀ ਵੀ ਸਟੇਜ ਤੋਂ ਸਾਂਝੀ ਕੀਤੀ ਅਤੇ ਦੱਸਿਆ ਕਿ ‘ਕਿਸ ਤਰ੍ਹਾਂ ਨਸ਼ੇ ਦੀ ਦਲਦਲ ਚ ਨੌਜਵਾਨ ਫਸ ਰਹੇ ਨੇ ਦਰਜਨਾਂ ਦੇ ਹਿਸਾਬ ਦੇ ਨਾਲ ਨੌਜਵਾਨ ਆਪਣੀ ਜਾਨ ਗਵਾ ਰਹੇ ਨੇ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਬਹੁਤ ਜਰੂਰੀ ਹੈ। ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਲਈ ਇਹ ਇੱਕ ਵੱਡਾ ਖਤਰਾ ਬਣ ਜਾਵੇਗਾ।’

ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪੂਰੀ ਸੂਚੀ ਦਾ ਜ਼ਿਕਰ ਕੀਤਾ ਜੋ ਨਸ਼ੇ ਦੀ ਗਿਰਫਤ ਵਿੱਚ ਆਉਣ ਕਰਕੇ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਅਤੇ ਕਈਆਂ ਨੇ ਆਪਣੀ ਜਾਨ ਗਵਾ ਲਈ ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਗੁਜਰਾਤ ਦੇ ਵਿੱਚ ਨਸ਼ੇ ਦੀ ਖੇਪ ਫੜੀ ਗਈ ਤਾਂ ਉਨ੍ਹਾਂ ਕਿਹਾ ਕਿ ‘ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਨਸ਼ਾ ਘਰ ਘਰ ਡਿਲੀਵਰ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਕੋਈ ਮਾਮਲਾ ਜਰੂਰ ਆਇਆ ਹੋਵੇਗਾ ਪਰ ਤੁਹਾਡੇ ਕੋਲ ਗੁਆਂਡੀ ਸੂਬਾ ਹਰਿਆਣਾ ਵੱਡੀ ਉਦਾਹਰਣ ਹੈ ਇਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 17 ਲੱਖ ਕਰੋੜ ਰੁਪਿਆ ਪੰਜਾਬ ਦੇ ਵਿਕਾਸ ਲਈ ਨਸ਼ੇ ਦੇ ਠੱਲ ਪਾਉਣ ਲਈ ਭੇਜਿਆ ਗਿਆ ਪਰ ਇੱਥੋਂ ਦੀ ਸਰਕਾਰ ਨੇ ਵਿਗਿਆਪਨਾਂ ਦੇ ਵਿੱਚ ਹੀ ਸਾਰਾ ਪੈਸਾ ਲਗਾ ਦਿੱਤਾ।’

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼