Punjab

Roop Kaur Sandhu ਨੂੰ ਅਕਾਲੀ ਦਲ ਨੇ ਪਾਰਟੀ ‘ਚੋਂ ਕੱਢਿਆ ਬਾਹਰ, ਕੀ ਹੈ ਵਜ੍ਹਾ?

Roop Kaur Sandhu ਨੂੰ ਅਕਾਲੀ ਦਲ ਨੇ ਪਾਰਟੀ 'ਚੋਂ ਕੱਢਿਆ ਬਾਹਰ, ਕੀ ਹੈ ਵਜ੍ਹਾ?

Roop Kaur Sandhu ਨੂੰ ਅਕਾਲੀ ਦਲ ਨੇ ਪਾਰਟੀ ‘ਚੋਂ ਕੱਢਿਆ ਬਾਹਰ, ਕੀ ਹੈ ਵਜ੍ਹਾ?

 ਬਹਿਰੀਨ ਦੀ ਮਹਿਲਾ ਨਾਲ ਕਥਿਤ ਰੇਪ ਦਾ ਮਾਮਲਾ ਹੁਣ ਸੰਵੇਦਨਸ਼ੀਲਤਾ ਤੋਂ ਕਿਤੇ ਅੱਗੇ ਵਧ ਕੇ ਸਿਆਸੀ ਰੰਗ ਲੈ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਰੂਪ ਕੌਰ ਸੰਧੂ ਨੇ ਰੇਪ ਪੀੜਤਾ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਗੱਲ ਰੱਖਣ ਲਈ ਮੰਚ ਮੁਹੱਈਆ ਕਰਵਾਇਆ। ਇਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਨਿਸ਼ਕਾਸਿਤ ਕਰ ਦਿੱਤਾ। ਰੇਪ ਦਾ ਆਰੋਪ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ SGPC ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਲਗਾਇਆ ਗਿਆ ਹੈ।ਰੂਪ ਕੌਰ ਦੀ ਛਵੀ ਇੱਕ ਤੇਜ਼ਤਰਾਰ ਆਗੂ ਵਜੋਂ ਰਹੀ ਹੈ। ਉਹ ਅਕਸਰ ਮਹਿਲਾਵਾਂ ਦੀ ਆਵਾਜ਼ ਨੂੰ ਬੇਬਾਕੀ ਨਾਲ ਬੁਲੰਦ ਕਰਦੀ ਆਏ ਹਨ। ਪਰ ਇਸ ਵਾਰ ਜਦੋਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਵਿਚਾਰਧਾਰਾ ਤੋਂ ਵੱਖ ਜਾ ਕੇ ਕਥਿਤ ਰੇਪ ਪੀੜਤਾ ਦੇ ਸਮਰਥਨ ਵਿੱਚ ਆਵਾਜ਼ ਉਠਾਈ ਤਾਂ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਦੀ ਪਹਿਲਾਂ ਤੋਂ ਹੀ ਉਮੀਦ ਕੀਤੀ ਜਾ ਰਹੀ ਸੀ।

Roop Kaur Sandhu ਨੂੰ ਅਕਾਲੀ ਦਲ ਨੇ ਪਾਰਟੀ 'ਚੋਂ ਕੱਢਿਆ ਬਾਹਰ, ਕੀ ਹੈ ਵਜ੍ਹਾ?

ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਪ ਕੌਰ ਨੂੰ ਪਾਰਟੀ ਤੋਂ ਬਾਹਰ ਕਰਨ ਪਿੱਛੇ ਵਾਰ-ਵਾਰ ਅਨੁਸ਼ਾਸਨਹੀਣਤਾ ਅਤੇ ਕਥਿਤ ਦੁਰਵਿਵਹਾਰ ਨੂੰ ਆਧਾਰ ਬਣਾਇਆ ਗਿਆ ਹੈ। ਪਾਰਟੀ ਨੇ ਸਿੱਧੇ ਤੌਰ ‘ਤੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਰੂਪ ਕੌਰ ਨੇ ਉਸ ਮਹਿਲਾ ਦਾ ਸਮਰਥਨ ਕੀਤਾ ਸੀ, ਜਿਸ ਨੇ ਉਨ੍ਹਾਂ ਦੇ ਹੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਰੇਪ ਵਰਗੇ ਗੰਭੀਰ ਆਰੋਪ ਲਗਾਏ ਹਨ।

ਜ਼ਿੰਦਗੀ ਰਹੀ ਤਾਂ ਕਰਾਂਗੀ ਵੱਡੇ ਖੁਲਾਸੇ

ਰੂਪ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਲੰਬੀ-ਚੌੜੀ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਰੇਪ ਦਾ ਆਰੋਪ ਲਗਾਉਣ ਵਾਲੀ ਬਹਿਰੀਨ ਦੀ ਇਹ ਮਹਿਲਾ ਪਹਿਲੀ ਪੀੜਤਾ ਨਹੀਂ ਹੈ। ਕਈ ਹੋਰ ਮਹਿਲਾਵਾਂ ਨੇ ਵੀ ਤਖ਼ਤ ਸ੍ਰੀ ਕੇਸਗੜ੍ਹ ਦੀਆਂ ਸਰਾਵਾਂ ਵਿੱਚ ਹੋ ਰਹੇ ਕਥਿਤ ਘਿਨੌਣੇ ਕੰਮਾਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਜ਼ਿੰਦਗੀ ਸਲਾਮਤ ਰਹੀ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਵੱਡੇ ਖੁਲਾਸੇ ਕਰਨਗੇ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਅਸਲੀ ਰੂਪ ਸਾਹਮਣੇ ਲਿਆਉਣਗੇ, ਜੋ ਦੇਸ਼-ਵਿਦੇਸ਼ ਵਿੱਚ ਖੁਦ ਨੂੰ ਧਾਰਮਿਕ ਹਸਤੀਆਂ ਵਜੋਂ ਸਥਾਪਿਤ ਕਰਕੇ ਬੈਠੇ ਹਨ। ਉਨ੍ਹਾਂ ਮੁਤਾਬਕ, ਇਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਹੈ, ਇੱਕ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਕੁਝ ਲੋਕ ਪੰਜਾਬ ਦੇ ਕੁਝ ਪੰਥਕ ਹਲਕਿਆਂ ਵਿੱਚ ਜਾਣੇ-ਪਛਾਣੇ ਇਲਾਕਿਆਂ ਨਾਲ ਸਬੰਧ ਰੱਖਦੇ ਹਨ।

ਰੂਪ ਕੌਰ ਨੇ ਕੀਤੀ ਇਹ ਮੰਗ

ਉਨ੍ਹਾਂ ਨੇ ਆਪਣੀ ਪੋਸਟ ਵਿੱਚ ਮੰਗ ਕੀਤੀ ਹੈ ਕਿ ਸਾਡੀਆਂ ਪੰਥਕ ਸੰਸਥਾਵਾਂ, ਜਿਨ੍ਹਾਂ ਦਾ ਸਬੰਧ ਸਿਆਸਤ ਨਾਲ ਵੀ ਜੁੜਿਆ ਹੋਇਆ ਹੈ, ਉਨ੍ਹਾਂ ਦੀ ਬਾਰੀਕੀ ਨਾਲ ਸਕ੍ਰੀਨਿੰਗ ਹੋਣੀ ਚਾਹੀਦੀ ਹੈ, ਤਾਂ ਜੋ ਅਜਿਹੇ ਲੋਕ ਸਾਡੀਆਂ ਮਹਾਨ ਸਿੱਖ ਸੰਸਥਾਵਾਂ ਨੂੰ ਬਦਨਾਮ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸਿੰਘ ਸਾਹਿਬਾਨ ਦੇ ਸਾਹਮਣੇ ਠੋਸ ਸਬੂਤ ਵੀ ਪੇਸ਼ ਕਰਨਗੇ, ਤਾਂ ਜੋ ਹੁਣ ਤੱਕ ਜਿਹੜੀਆਂ ਵੀ ਮਹਿਲਾਵਾਂ ਇਨ੍ਹਾਂ ਲੋਕਾਂ ਦੀ ਕਥਿਤ ਅਪਰਾਧਿਕ ਮਾਨਸਿਕਤਾ ਦਾ ਸ਼ਿਕਾਰ ਹੋਈਆਂ ਹਨ, ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।

ਪੰਥਕ ਸੰਸਥਾਵਾਂ ‘ਤੇ ਸਵਾਲੀਆ ਨਿਸ਼ਾਨ

ਰੂਪ ਕੌਰ ਸੰਧੂ ਦੇ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਪੰਥਕ ਸੰਸਥਾਵਾਂ ‘ਤੇ ਸਵਾਲੀਆ ਨਿਸ਼ਾਨ ਲੱਗਣਾ ਲਾਜ਼ਮੀ ਹੈ। ਆਮ ਸਿੱਖ ਸੰਗਤ ਇਨ੍ਹਾਂ ਸੰਸਥਾਵਾਂ ਦੀ ਦੇਖ-ਰੇਖ ਕਰਨ ਵਾਲੇ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ਪ੍ਰਤੀ ਬੇਹੱਦ ਸ਼ਰਧਾ ਅਤੇ ਭਰੋਸਾ ਰੱਖਦੀ ਹੈ। ਕਈ ਵਾਰ ਤਾਂ ਉਹ ਭਾਵਨਾਵਾਂ ਵਿੱਚ ਵਹਿ ਕੇ ਉਨ੍ਹਾਂ ਨੂੰ ਰੱਬ ਤੱਕ ਪਹੁੰਚਣ ਦੀ ਪੌੜੀ ਵੀ ਸਮਝਣ ਲੱਗ ਪੈਂਦੀ ਹੈ। ਪਰ ਗੁਰਦੁਆਰਾ ਸਾਹਿਬ ਦੀਆਂ ਧਾਰਮਿਕ ਸਰਾਵਾਂ ਵਿੱਚ ਇਸ ਤਰ੍ਹਾਂ ਦੇ ਕਥਿਤ ਘਿਨੌਣੇ ਪਾਪ ਦੇ ਖੁਲਾਸਿਆਂ ਨੇ ਕਿਤੇ ਨਾ ਕਿਤੇ ਲੋਕਾਂ ਦੀ ਆਸਥਾ ਨੂੰ ਠੇਸ ਜ਼ਰੂਰ ਪਹੁੰਚਾਈ ਹੈ।

ਕੌਣ ਹਨ ਰੂਪ ਕੌਰ ਸੰਧੂ?

ਅੰਮ੍ਰਿਤਸਰ ਦੀ ਰਹਿਣ ਵਾਲੀ ਰੂਪ ਕੌਰ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਮੈਂਬਰ, ਪਾਰਟੀ ਸਪੀਕਰ ਅਤੇ ਸੰਯੁਕਤ ਸਕੱਤਰ ਹਨ। ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (SOI) ਦੀ ਕੌਮੀ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ।ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ‘ਤੇ ਪੰਜਾਬ ਦੇ ਹਰ ਵੱਡੇ ਪ੍ਰੋਜੈਕਟ ਵਿੱਚ 30 ਫ਼ੀਸਦੀ ਕਮਿਸ਼ਨ ਲੈਣ ਅਤੇ ਕਥਿਤ ਤੌਰ ‘ਤੇ ਅਫ਼ੀਮ ਦਾ ਸੇਵਨ ਕਰਨ ਸਮੇਤ ਕਈ ਹੋਰ ਗੰਭੀਰ ਆਰੋਪ ਲਗਾਏ ਸਨ ਤਾਂ ਰੂਪ ਕੌਰ ਨੇ ਸਾਹਮਣੇ ਆ ਕੇ ਨਾ ਸਿਰਫ਼ ਸੁਖਬੀਰ ਬਾਦਲ ਦਾ ਬਚਾਅ ਕੀਤਾ ਸੀ, ਸਗੋਂ ਨਵਜੋਤ ਕੌਰ ਨੂੰ ਸਿੱਧੀ ਬਹਿਸ ਦੀ ਚੁਣੌਤੀ ਵੀ ਦੇ ਦਿੱਤੀ ਸੀ।

ਪੰਥ ਚੋਂ ਛੇਕੇ ਚਾਵਲਾ ਨੇ ਛੱਡਿਆ ਦੇਸ਼

ਵਿਵਾਦ ਵਧਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਰੇਪ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਅਮਰਜੀਤ ਸਿੰਘ ਚਾਵਲਾ ਨੂੰ ਵੱਜਰ ਕੁਰਹਿਤ (ਮਹਾਪਾਪ) ਦਾ ਆਰੋਪੀ ਕਰਾਰ ਦਿੰਦਿਆਂ ਪਹਿਲਾਂ ਹੀ ਪੰਥ ਚੋਂ ਛੇਕ ਦਿੱਤਾ ਗਿਆ ਹੈ। ਹਾਲਾਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਸ ਕਾਰਵਾਈ ਤੋਂ ਬਾਅਦ ਚਾਵਲਾ ਨੇ ਆਪਣੇ ‘ਤੇ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਇਸ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਅਤੇ SGPC ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਚੁੱਪ ਨਹੀਂ ਬੈਠਣਗੇ। ਪਰ ਹੁਣ ਖ਼ਬਰ ਹੈ ਕਿ ਉਹ ਕੈਨੇਡਾ ਜਾ ਚੁੱਕੇ ਹਨ। ਇਸ ਤੋਂ ਬਾਅਦ ਰੂਪ ਕੌਰ ਨੇ ਉਨ੍ਹਾਂ ਦੇ ਦੇਸ਼ ਛੱਡਣ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਚੇ ਸਨ ਤਾਂ ਦੇਸ਼ ਛੱਡ ਕੇ ਕਿਉਂ ਗਏ? ਜੇਕਰ ਉਨ੍ਹਾਂ ਖ਼ਿਲਾਫ਼ FIR ਦਰਜ ਹੋਈ ਸੀ ਤਾਂ ਸਰਕਾਰ ਅਤੇ ਪੁਲਿਸ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਕਿਵੇਂ ਦਿੱਤੀ?

ਕੀ ਹੈ ਪੂਰਾ ਮਾਮਲਾ?

ਦਰਅਸਲ, ਇਹ ਪੂਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ, ਜਦੋਂ ਬਹਿਰੀਨ ਤੋਂ ਆਈ ਇੱਕ ਮਹਿਲਾ ਨੇ SGPC ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਚਾਵਲਾ ‘ਤੇ ਰੇਪ ਵਰਗਾ ਗੰਭੀਰ ਆਰੋਪ ਲਗਾਇਆ। ਮਹਿਲਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਪਿਛਲੇ ਸਾਲ 17 ਨਵੰਬਰ ਨੂੰ ਧਾਰਮਿਕ ਯਾਤਰਾ ਲਈ ਪੰਜਾਬ ਆਈ ਸੀ। ਇਸ ਦੌਰਾਨ ਉਹ ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਠਹਿਰੀ ਸੀ, ਜਿੱਥੇ ਉਸ ਨਾਲ ਕਥਿਤ ਤੌਰ ‘ਤੇ ਰੇਪ ਕੀਤਾ ਗਿਆ ਅਤੇ ਵਿਰੋਧ ਕਰਨ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।

ਇੰਨਾ ਹੀ ਨਹੀਂ, ਮਹਿਲਾ ਨੇ ਆਰੋਪ ਲਗਾਇਆ ਕਿ ਉਸ ਨੂੰ ਕੁਝ ਦਿਨਾਂ ਲਈ ਕਥਿਤ ਤੌਰ ‘ਤੇ ਬੰਧਕ ਵੀ ਬਣਾਇਆ ਗਿਆ। ਮਹਿਲਾ ਨੇ ਕਿਹਾ ਕਿ ਉਸ ਨੇ ਕਈ ਸਿੱਖ ਸੰਸਥਾਵਾਂ, ਸੰਗਠਨਾਂ ਅਤੇ ਪੰਥਕ ਆਗੂਆਂ ਦੇ ਸਾਹਮਣੇ ਆਪਣੀ ਆਪਬੀਤੀ ਸੁਣਾਈ, ਪਰ ਕਿਤੇ ਵੀ ਉਸ ਦੀ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਹ ਬੀਤੀ 21 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਥਾਣੇ ਪਹੁੰਚੀ ਅਤੇ ਚਾਵਲਾ ਖ਼ਿਲਾਫ਼ FIR ਦਰਜ ਕਰਵਾਈ।

#roopkaursandhu #ShiromaniAkaliDal #PunjabPolitics

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼