Punjab

ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਮੁੱਖ ਸ਼ੂਟਰ ਗ੍ਰਿਫ਼ਤਾਰ

ਮੈਡ ਸੰਧੂ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਮੁੱਖ ਸ਼ੂਟਰ ਗ੍ਰਿਫ਼ਤਾਰ

ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਮੁੱਖ ਸ਼ੂਟਰ ਗ੍ਰਿਫ਼ਤਾਰ

ਮੈਡ ਸੰਧੂ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਮੁੱਖ ਸ਼ੂਟਰ ਗ੍ਰਿਫ਼ਤਾਰ

ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੇ ਮੁੱਖ ਸ਼ੂਟਰ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਹੁਣ ਤੱਕ ਕੁੱਲ 6 ਗ੍ਰਿਫ਼ਤਾਰੀਆਂ ਹੋਈਆਂ ਹਨ।ਪੁਲਿਸ ਮੁਤਾਬਕ ਮੁੱਖ ਸ਼ੂਟਰ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਲੋਹੀਆਂ ਖਾਸ, ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਰਮਿੰਦਰ ਖ਼ਿਲਾਫ਼ ਪਹਿਲਾਂ ਹੀ 5 ਮੁਕੱਦਮੇ ਦਰਜ ਹਨ। ਪੰਜਾਬ ਪੁਲਿਸ ਦੀ ਸੀਆਈਏ ਟੀਮ ਅੱਜ ਸਵੇਰੇ 11 ਵਜੇ ਦੀ ਫਲਾਈਟ ਰਾਹੀਂ ਅਹਿਮਦਾਬਾਦ ਲਈ ਰਵਾਨਾ ਹੋਈ ਹੈ ਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕੀਤੀ ਜਾਵੇਗੀ।

ਪੁਲਿਸ ਮੁਤਾਬਕ ਅਮਨਦੀਪ ਸਿੰਘ ਨੂੰ ਜਾਂਚ ਦੇ ਘੇਰੇ ‘ਚ ਲੈ ਕੇ ਟੈਕਨੀਕਲ ਜਾਂਚ ਕੀਤੀ ਗਈ। ਇਸ ਜਾਂਚ ਤੋਂ ਮਿਲੇ ਸੁਰਾਗਾਂ ਦੇ ਆਧਾਰ ‘ਤੇ ਪੁਲਿਸ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਤੱਕ ਪਹੁੰਚੀ ਤੇ ਉਸ ਨੂੰ ਅਹਿਮਦਾਬਾਦ ਤੋਂ ਕਾਬੂ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮਾਮਲੇ ਨਾਲ ਜੁੜੇ ਹੋਰ ਕੁਝ ਮੁਲਜ਼ਮ ਅਹਿਮਦਾਬਾਦ ‘ਚ ਗ੍ਰਿਫ਼ਤਾਰ ਹੋਏ ਹੋ ਸਕਦੇ ਹਨ। ਪੰਜਾਬ ਪੁਲਿਸ ਵੱਲੋਂ ਫੋਨ ਕਾਲਾਂ ‘ਤੇ ਹੀ ਅਹਿਮਦਾਬਾਦ ਸੰਪਰਕ ਹੋਇਆ ਹੈ। ਹਾਲਾਂਕਿ, ਅਹਮਿਦਾਬਾਦ ਪੁਲਿਸ ਨੂੰ ਮਾਮਲੇ ਦਾ ਡੂੰਘਾਈ ਨਾਲ ਜਾਣਕਾਰੀ ਨਾ ਹੋਣ ਤੇ ਭਾਸ਼ਾ ਸਮਝਣ ਦੀ ਦਿੱਕਤ ਕਾਰਨ ਕੁਝ ਸੰਚਾਰ ‘ਚ ਦਿੱਕਤ ਆ ਰਹੀ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਦੀ ਅਹਿਮਦਾਬਾਦ ‘ਚ ਪਹੁੰਚਣ ‘ਤੇ ਸਥਿਤੀ ਹੋਰ ਸਪੱਸ਼ਟ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਾ ਸ਼ੂਟਰ ਵੀ ਅਹਿਮਦਾਬਾਦ ‘ਚ ਗ੍ਰਿਫ਼ਤਾਰ ਮੁਲਜ਼ਮਾਂ ‘ਚ ਸ਼ਾਮਲ ਹੋ ਸਕਦਾ ਹੈ।

ਕੋਡ ਸਕੈਨ ਕਰਵਾ ਕੇ ਮੁੱਖ ਸ਼ੂਟਰ ਦੀ ਲੋਕੇਸ਼ਨ ਤੱਕ ਪਹੁੰਚੀ ਪੁਲਿਸ

ਪੁਲਿਸ ਕਮਿਸ਼ਨਰ ਮੁਤਾਬਕ ਵਾਰਦਾਤ ਤੋਂ ਬਾਅਦ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਆਪਣੇ ਭਰਾ ਅਮਨਦੀਪ ਦੇ ਸੰਪਰਕ ‘ਚ ਸੀ। ਜਦੋਂ ਪਰਮਿੰਦਰ ਕੋਲ ਪੈਸੇ ਖ਼ਤਮ ਹੋ ਗਏ ਤਾਂ ਉਸ ਨੇ ਅਮਨਦੀਪ ਨਾਲ ਸੰਪਰਕ ਕੀਤਾ। ਹਾਲਾਂਕਿ, ਇਸ ਦੌਰਾਨ ਅਮਨਦੀਪ ਪਹਿਲਾਂ ਹੀ ਪੁਲਿਸ ਦੀ ਜਾਂਚ ਦੇ ਘੇਰੇ ‘ਚ ਆ ਚੁੱਕਾ ਸੀ। ਪੁਲਿਸ ਨੇ ਅਮਨਦੀਪ ਰਾਹੀਂ ਪਰਮਿੰਦਰ ਨੂੰ ਇੱਕ ਕੋਡ ਸਕੈਨ ਕਰਨ ਲਈ ਭੇਜਿਆ। ਇਸ ਕੋਡ ਰਾਹੀਂ ਪੁਲਿਸ ਨੂੰ ਪਰਮਿੰਦਰ ਦੀ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ, ਅਹਿਮਦਾਬਾਦ ਵੱਲੋਂ ਪਰਮਿੰਦਰ ਨੂੰ ਕਾਬੂ ਕਰ ਲਿਆ ਗਿਆ।

ਪੁਲਿਸ ਮੁਤਾਬਕ ਮੈਡ ਸੰਧੂ ਕਤਲ ਮਾਮਲੇ ‘ਚ ਹੁਣ ਤੱਕ ਕੁੱਲ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ‘ਚ ਮੁੱਖ ਸ਼ੂਟਰ ਪਰਮਿੰਦਰ ਸਿੰਘ ਉਰਫ਼ ਕਾਕਾ, ਉਸ ਦਾ ਭਰਾ ਅਮਨਦੀਪ ਸਿੰਘ ਤੇ ਇੱਕ ਹੋਰ ਮੁਲਜ਼ਮ ਪਰਮਵੀਰ ਸਿੰਘ ਸ਼ਾਮਲ ਹਨ, ਜੋ ਤਿੰਨੋਂ ਲੋਹੀਆਂ ਖਾਸ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਬਲਰਾਜ ਸਿੰਘ ਬੰਟੀ ਵਾਸੀ ਖਲਚੀਆਂ, ਵਿਕਾਸ ਸਿੰਘ ਵਾਸੀ ਖਲਚੀਆਂ ਤੇ ਬਲਜਿੰਦਰ ਸਿੰਘ ਵਾਸੀ ਦਿਲਾਵਰਪੁਰ, ਤਰਨਤਾਰਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ‘ਚ ਦੂਜੇ ਸ਼ੂਟਰ ਦੀ ਪਹਿਚਾਣ ਵੀ ਹੋ ਚੁੱਕੀ ਹੈ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼