SIR ਵਿੱਚ ਕਥਿਤ ਅਨਿਯਮਿਤਤਾਵਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਤੁਰੰਤ ਅਸਤੀਫ਼ੇ ਦੀ ਕੀਤੀ ਮੰਗ
ਬੈਂਗਲੁਰੂ: ਕਾਕਰੋਚ ਜਨਤਾ ਪਾਰਟੀ (ਕਾਜਪਾ) ਦੇ ਸੰਸਥਾਪਕ ਅਭਿਜੀਤ ਦੀਪਕੇ, ਯੂਟਿਊਬਰ ਧਰੁਵ ਰਾਠੀ ਅਤੇ ਅਦਾਕਾਰ-ਸਮਾਜਿਕ ਕਰਤਾ ਪ੍ਰਕਾਸ਼ ਰਾਜ ਦੀ ਅਗਵਾਈ ਵਿੱਚ ਲੋਕਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਦੁਹਰਾਈ (ਐਸ.ਆਈ.ਆਰ.) ਵਿੱਚ ਕਥਿਤ ਅਨਿਯਮਿਤਤਾਵਾਂ ਨੂੰ ਲੈ ਕੇ ਵੀਰਵਾਰ ਨੂੰ ਇੱਥੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ।
ਔਰਤਾਂ ਅਤੇ ਵਿਦਿਆਰਥੀਆਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ ਵਿੱਚ ਫ੍ਰੀਡਮ ਪਾਰਕ ਵਿੱਚ ਇਕੱਠੇ ਹੋਏ। ਪ੍ਰਦਰਸ਼ਨ ਦੌਰਾਨ ਮਾਹੌਲ ਅਚਾਨਕ ਬਹੁਤ ਜੋਸ਼ੀਲਾ ਹੋ ਗਿਆ ਅਤੇ ਲਗਾਤਾਰ ਨਾਅਰੇਬਾਜ਼ੀ ਹੁੰਦੀ ਰਹੀ। ਪ੍ਰਦਰਸ਼ਨਕਾਰੀ ਐੱਸ.ਆਈ.ਆਰ. ਪ੍ਰਕਿਰਿਆ ਨੂੰ ਰੱਦ ਕਰਨ ਅਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।ਮਾਰਗਦਰਸ਼ਕਾਂ/ਪ੍ਰਬੰਧਕਾਂ ਅਨੁਸਾਰ, ਇਹ ਪ੍ਰਦਰਸ਼ਨ ਪੂਰੇ ਕਰਨਾਟਕ ਤੋਂ ਐੱਸ.ਆਈ.ਆਰ. ਦੇ ਕਥਿਤ ਪੀੜਤਾਂ ਲਈ ਆਯੋਜਿਤ ‘ਜਨਤਾ ਦੀ ਅਦਾਲਤ’ ਦਾ ਹਿੱਸਾ ਸੀ। ਇਸ ਤੋਂ ਬਾਅਦ ਔਰਤਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ “ਚੱਪਲ ਪ੍ਰਦਰਸ਼ਨ” ਕੀਤਾ ਜਾਵੇਗਾ।ਪ੍ਰਦਰਸ਼ਨਕਾਰੀਆਂ ਨੇ ਜੋ ਪੋਸਟਰ ਲਹਿਰਾਏ, ਉਨ੍ਹਾਂ ਵਿੱਚ ‘ਐਰਰ 404-ਨੇਮ ਨੌਟ ਫਾਊਂਡ’, ‘ਇਟਸ ਡਨ ਬ੍ਰੋ, ਰਿਜ਼ਾਈਨ ਸਰ’ (ਹੁਣ ਬਹੁਤ ਹੋ ਗਿਆ, ਸਰ ਅਸਤੀਫ਼ਾ ਦਿਓ)

‘ (ਸਾਨੂੰ ਨਾ ਮਿਟਾਓ, ਸਾਡੀ ਗੱਲ ਸੁਣੋ) ਵਰਗੇ ਨਾਅਰੇ ਲਿਖੇ ਹੋਏ ਸਨ।ਕੁਝ ਪ੍ਰਦਰਸ਼ਨਕਾਰੀਆਂ ਨੇ “ਤਾਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ”, “ਵੋਟ ਚੋਰੀ” ਅਤੇ “ਗਿਆਨੇਸ਼ ਕੁਮਾਰ, ਆਪਣੀ ਕੁਰਸੀ ਛੱਡੋ” ਵਰਗੇ ਨਾਅਰੇ ਵੀ ਲਗਾਏ।ਪ੍ਰਦਰਸ਼ਨ ਵਾਲੀ ਥਾਂ ‘ਤੇ ਆਜ਼ਾਦੀ ਘੁਲਾਟੀਆਂ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਦਿਖਾਈ ਦਿੱਤੇ। ਇਸ ਤੋਂ ਇਲਾਵਾ “ਲੋਕਤੰਤਰ ਦੀ ਮਹਾ ਚੋਰੀ” ਵਰਗੇ ਨਾਅਰੇ ਲਿਖੇ ਪੋਸਟਰ ਵੀ ਨਜ਼ਰ ਆਏ।ਬੈਂਗਲੁਰੂ ਵਿੱਚ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਮੁਜੀਬੁਰ ਰਹਿਮਾਨ ਨੇ ਕਿਹਾ, “ਇਹ ਸਾਡਾ ਲੋਕਤੰਤਰੀ ਅਧਿਕਾਰ ਹੈ। ਸਾਡਾ ਵੋਟ ਪਾਉਣ ਦਾ ਅਧਿਕਾਰ ਸਾਡੇ ਤੋਂ ਖੋਹ ਲਿਆ ਗਿਆ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ, ਕਿਉਂਕਿ ਮੇਰੀ ਆਪਣੀ ਵੋਟ ਹੀ ਖੋਹ ਲਈ ਗਈ ਹੈ।”ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਨਾਂ ਹਟਾਉਣ ਦੀ ਮੰਗ ਕਰਨ ਵਾਲਾ ਫਾਰਮ-7 ਫਾਰਮ ਕਿਸ ਨੇ ਜਮ੍ਹਾਂ ਕਰਵਾਇਆ ਸੀ।ਪੁਲਿਸ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।