ਨਾਮੀ ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆ ਦੀ ਹੋਈ ਗ੍ਰਿਫ਼ਤਾਰੀ
Big News; ਪਿਛਲੇ ਕਈ ਦਿਨਾਂ ਤੋਂ ਗੈਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਾਮੀਂ ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਬੀਤੀ ਦੇਰ ਰਾਤ ਗ੍ਰਿਫਤਾਰ ਕੀਤਾ ਹੈ।
ਸ਼ਮਸ਼ੇਰ ਸਿੰਘ ਪੁੱਤਰ ਗੁਰਬਖਸ਼ ਸਿੰਘ ਅਤੇ ਉਸਦੀ ਪਤਨੀ ਪ੍ਰੀਤਪਾਲ ਕੌਰ ਦੀ ਗ੍ਰਿਫਤਾਰੀ ਅੰਮ੍ਰਿਤਸਰ ਦੇ ਇੱਕ ਹੋਟਲ ਵਿਚੋਂ ਹੋਈ ਦੱਸੀ ਜਾ ਰਹੀ ਹੈ ਤੇ ਗ੍ਰਿਫਤਾਰ ਕਰਨ ਵਾਲੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਹੈ, ਜਿਸਦੇ ਵੱਲੋਂ ਪੁਲਿਸ ਸਟੇਸ਼ਨ ਸਦਰ ਵਿਖੇ ਦਰਜ਼ ਐਫਆਈਆਰ ਨੰਬਰ 233 ਮਿਤੀ 03.12.2024 ਕੇਸ ਵਿਚ ਇਹ ਕਾਰਵਾਈ ਕੀਤੀ ਹੈ। ਸੰਭਾਵਨਾ ਹੈ ਕਿ ਪੁਲਿਸ ਵੱਲੋਂ ਦੋਨਾਂ ਨੂੰ ਅਜ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ।
ਸੂਚਨਾ ਮੁਤਾਬਕ ਇਹ ਪਰਚਾ ਸਿਕਾਇਤਕਰਤਾ ਸਤਨਾਮ ਸਿੰਘ ਵਾਸੀ ਪਿੰਡ ਉਦੈਕਰਨ ਦੇ ਬਿਆਨਾਂ ਉੱਪਰ ਹੋਈ ਸੀ। ਸਤਨਾਮ ਸਿੰਘ ਸਰਕਾਰੀ ਸਕੂਲ ਵਿਖੇ ਬਤੌਰ ਐਸਐਲਏ ਵਜੋਂ ਕੰਮ ਕਰਦਾ ਹੈ। ਜਿਸਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਦੇ ਗੈਂਗ ਵੱਲੋਂ ਉਸਨੂੰ ਫ਼ਿਰੌਤੀ ਲਈ ਕਾਲ ਕੀਤੀ ਸੀ। ਜਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਵੀ ਗੋਲਡੀ ਬਰਾੜ ਮੁੱਖ ਮੁਲਜ਼ਮ ਵਜੋਂ ਨਾਮਜਦ ਹੈ ਅਤੇ ਉਸਦੇ ਵਿਰੁਧ ਹੋਰ ਵੀ ਦਰਜ਼ਨਾਂ ਪਰਚੇ ਦਰਜ਼ ਹਨ। ਉਸਦੇ ਵਿਰੁਧ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਤੇ ਇਸ ਸਮੇਂ ਉਹ ਵਿਦੇਸ਼ ਵਿਚ ਰਹਿ ਰਿਹਾ ਦਸਿਆ ਜਾ ਰਿਹਾ।