ਸੈਮਸੰਗ ਨੇ ਅਧਿਕਾਰਿਕ ਤੌਰ ‘ਤੇ ਆਪਣਾ ਪਹਿਲਾ ਤਿੰਨ ਵਾਰੀ ਫੋਲਡ ਹੋਣ ਵਾਲਾ ਸਮਾਰਟਫੋਨ Galaxy Z TriFold ਲਾਂਚ ਕਰ ਦਿੱਤਾ ਹੈ। ਇਸ ਫੋਨ ਵਿੱਚ ਡੁਅਲ ਹਿੰਜ ਸਿਸਟਮ ਦਿੱਤਾ ਗਿਆ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਖੁਲ ਕੇ ਟੈਬਲੇਟ ਵਰਗਾ ਵੱਡਾ ਡਿਸਪਲੇ ਬਣ ਜਾਂਦਾ ਹੈ। ਕੰਪਨੀ ਮੁਤਾਬਕ, ਇਹ ਫੋਨ ਮੋਬਾਈਲ ਇਨੋਵੇਸ਼ਨ ਦੀ ਅਗਲੀ ਪੀੜ੍ਹੀ ਦੀ ਸ਼ੁਰੂਆਤ ਹੈ।
ਕੀਮਤ ਅਤੇ ਉਪਲਬਧਤਾ
Galaxy Z TriFold ਨੂੰ ਸਭ ਤੋਂ ਪਹਿਲਾਂ 12 ਦਸੰਬਰ 2025 ਨੂੰ ਦੱਖਣੀ ਕੋਰੀਆ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਲਗਭਗ KRW 35,90,400 (ਕਰੀਬ $2,500) ਰੱਖੀ ਗਈ ਹੈ। ਸੈਮਸੰਗ ਨੇ ਦੱਸਿਆ ਹੈ ਕਿ ਇਸਨੂੰ ਹੌਲੀ-ਹੌਲੀ ਹੋਰ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ, ਜਦਕਿ ਅਮਰੀਕਾ ਵਿੱਚ ਇਹ 2026 ਦੀ ਸ਼ੁਰੂਆਤ ਵਿੱਚ ਉਪਲਬਧ ਹੋਵੇਗਾ।
ਲਾਂਚ ਦੇ ਪਹਿਲੇ ਦਿਨ ਹੀ Sold Out
ਤਾਇਵਾਨ ਵਿੱਚ ਲਾਂਚ ਦੇ ਦਿਨ ਹੀ Galaxy Z TriFold ਦੇ ਸਾਰੇ ਯੂਨਿਟਸ ਬਹੁਤ ਤੇਜ਼ੀ ਨਾਲ ਵਿਕ ਗਏ। ਉਪਭੋਗਤਾਵਾਂ ਵੱਲੋਂ ਇਸ ਨਵੇਂ ਡਿਜ਼ਾਈਨ ਨੂੰ ਲੈ ਕੇ ਬੇਹੱਦ ਉਤਸ਼ਾਹ ਵੇਖਣ ਨੂੰ ਮਿਲਿਆ।
ਮੁੜ Stock ‘ਚ ਆਇਆ ਫੋਨ
ਲਾਂਚ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਇਹ ਫੋਨ ਤੁਰੰਤ Sold Out ਹੋ ਗਿਆ ਸੀ, ਜਿਸ ਤੋਂ ਬਾਅਦ ਸੈਮਸੰਗ ਨੇ Galaxy Z TriFold ਨੂੰ ਮੁੜ Stock ਵਿੱਚ ਲਿਆ ਕੇ ਆਨਲਾਈਨ ਅਤੇ ਰਿਟੇਲ ਸਟੋਰਾਂ ‘ਤੇ ਉਪਲਬਧ ਕਰਵਾਇਆ।
ਦੁਨੀਆ ਭਰ ਵਿੱਚ ਵਧਦੀ ਮੰਗ
UAE ਅਤੇ ਹੋਰ ਅੰਤਰਰਾਸ਼ਟਰੀ ਮਾਰਕੀਟਾਂ ਵਿੱਚ ਵੀ Galaxy Z TriFold ਲਈ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ। ਕਈ ਦੇਸ਼ਾਂ ਵਿੱਚ ਇਹ ਫੋਨ ਫਿਰ ਤੋਂ Sold Out ਹੋ ਗਿਆ ਹੈ, ਜੋ ਇਸ ਦੇ ਪ੍ਰੀਮੀਅਮ ਸੈਗਮੈਂਟ ਵਿੱਚ ਲੋਕਪ੍ਰਿਯ ਹੋਣ ਦਾ ਸਪਸ਼ਟ ਸੰਕੇਤ ਹੈ।