ਐਫਆਈਐਚ ਜੂਨੀਅਰ ਹਾਕੀ ਵਰਲਡ ਕੱਪ 2025 ਦੀ ਮੇਜ਼ਬਾਨੀ ਭਾਰਤ ਲਈ ਸੰਗਠਨਾਤਮਕ ਸਫਲਤਾ ਸਾਬਤ ਹੋਈ। ਟੂਰਨਾਮੈਂਟ ਦੌਰਾਨ ਮੈਚ ਸਥਲਾਂ ਦੀ ਉੱਚ-ਪੱਧਰੀ ਸੁਵਿਧਾਵਾਂ, ਪ੍ਰਸ਼ੰਸਕਾਂ ਦੀ ਭਾਰੀ ਹਾਜ਼ਰੀ ਅਤੇ ਪ੍ਰਬੰਧਕੀ ਪ੍ਰਣਾਲੀ ਦੀ ਪ੍ਰਸ਼ੰਸਾ ਵਿਦੇਸ਼ੀ ਟੀਮਾਂ ਵੱਲੋਂ ਵੀ ਕੀਤੀ ਗਈ। ਇਸ ਆਯੋਜਨ ਨੇ ਸਪਸ਼ਟ ਕਰ ਦਿੱਤਾ ਕਿ ਭਾਰਤ ਹੁਣ ਸਿਰਫ਼ ਖੇਡਾਂ ਵਿੱਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਇਵੈਂਟ ਕਰਵਾਉਣ ਵਿੱਚ ਵੀ ਅਗੇਤਾਰ ਦੇਸ਼ ਬਣਦਾ ਜਾ ਰਿਹਾ ਹੈ।