ਆਰਬੀਆਈ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਏਟੀਐਮ ਦੀ ਗਿਣਤੀ ਹੌਲੀ-ਹੌਲੀ ਘਟ ਰਹੀ ਹੈ ਕਿਉਂਕਿ ਯੂਪੀਆਈ, ਮੋਬਾਈਲ ਬੈਂਕਿੰਗ ਅਤੇ ਕਿਊਆਰ ਕੋਡ ਭੁਗਤਾਨ ਵਰਗੀਆਂ ਸਹੂਲਤਾਂ ਨੇ ਨਕਦ ਦੀ ਲੋੜ ਨੂੰ ਘਟਾ ਦਿੱਤਾ ਹੈ। ਬੈਂਕ ਹੁਣ ਆਪਣਾ ਧਿਆਨ ਡਿਜ਼ੀਟਲ ਢਾਂਚੇ ਅਤੇ ਸਾਇਬਰ ਸੁਰੱਖਿਆ ‘ਚ ਨਿਵੇਸ਼ ਵੱਲ ਕੇਂਦਰਿਤ ਕਰ ਰਹੇ ਹਨ, ਜਿਸ ਨਾਲ ਰਵਾਇਤੀ ਬੈਂਕਿੰਗ ਪ੍ਰਣਾਲੀ ਵਿੱਚ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ।