
19 ਦਿਸੰਬਰ (ਹਰਨੇਕ ਸਿੰਘ ਭੁੱਲਰ) ਮੱਲਾਂ ਵਾਲਾ
ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ ਐਮੀਨੈਂਸ ਮੱਲਾਂ ਵਾਲਾ ਖਾਸ ਜੋ ਕਿ 1924-25 ਵਿੱਚ ਸਥਾਪਿਤ ਕੀਤਾ ਗਿਆ ਸੀ, ਇਸਦੇ 2024-25 ਵਿੱਚ 100 ਸਾਲ ਪੂਰੇ ਹੋਣ ਤੇ ਪ੍ਰਿੰਸੀਪਲ ਸ਼੍ਰੀ ਸੰਜੀਵ ਟੰਡਨ ਜੀ ਦੀ ਅਗਵਾਈ ਵਿੱਚ ਸਮੂਹ ਸਕੂਲ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਾਰੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਡਾਇਮੰਡ ਜੁਬਲੀ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਸ਼ੰਕਰ ਕਟਾਰੀਆਂ ਜੀ, ਮਾਣਯੋਗ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੁਨਿਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਸਤਿੰਦਰ ਸਿੰਘ, ਡਾਕਟਰ ਕੇ ਐੱਸ ਬਾਠ, ਡਾਕਟਰ ਮੀਨਾਕਸ਼ੀ ਠਾਕੁਰ,ਬੀਬੀ ਕਮਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਮੱਲਾਂ ਵਾਲਾ ਵੱਲੋਂ ਮਹਾਂਵੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ਼ੰਕਰ ਕਟਾਰੀਆਂ ਜੀ ਵੱਲੋਂ ਸ਼ਹੀਦ ਸੁਖਵਿੰਦਰ ਸਿੰਘ ਜੀ ਦੀ ਫੋਟੋ ਤੇ ਫੁੱਲ ਅਰਪਿਤ ਕਰਨ ਤੋਂ ਬਾਅਦ ਸਟੇਜ ਤੇ ਦੀਪ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਸੰਜੀਵ ਟੰਡਨ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸਵਾਗਤੀ ਗੀਤ ਤੋਂ ਬਾਅਦ ਵੱਖ ਵੱਖ ਲੋਕ ਨਾਚ ਅਤੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਦਿਆਂ ਹੋਇਆਂ ਸਮੇਤ ਮੁੱਖ ਮਹਿਮਾਨ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਦੌਰਾਨ ਪੰਜਾਬੀ ਲੈਕਚਰਾਰ ਨਿਰਵੈਰ ਸਿੰਘ ਜੀ ਵੱਲੋਂ ਸਕੂਲ ਦੀ ਬਹੁਤ ਪ੍ਰਭਾਵਸ਼ਾਲੀ ਸਲਾਨਾ ਰਿਪੋਰਟ ਮੰਚ ਤੇ ਪੇਸ਼ ਕੀਤੀ ਗਈ ਗਈ ਜਿਸ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਭ ਨਾਲ ਸਾਂਝਾ ਕੀਤਾ ਗਿਆ , ਸਟੇਜ ਤੋਂ ਸਕੂਲ ਦਾ ਬਰੋਸ਼ਰ ਜਾਰੀ ਕਰਨ ਤੋਂ ਬਾਅਦ ਸ਼੍ਰੀ ਸ਼ੰਕਰ ਕਟਾਰੀਆਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੋਨਿਲਾ ਅਰੋੜਾ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ ਵੱਲੋਂ ਵੱਖ ਵੱਖ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਅਟਲ ਟਿੰਕਰਿੰਗ ਲੈਬ ਦੇ ਮਾਡਲ, ਬਿਜ਼ਨਸ ਬਲਾਸਟਰ ਪ੍ਰੋਜੈਕਟ ਦੇ ਮਾਡਲ ਅਤੇ ਵਿਸ਼ੇ ਨਾਲ ਸਬੰਧਿਤ ਮਾਡਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਸਮੂਹ ਸਟਾਫ ਵੱਲੋਂ ਪੂਰੀ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਅਤੇ ਅਨੁਸ਼ਾਸਨੀ ਢੰਗ ਨਾਲ ਚਲਾਇਆ ਗਿਆ। ਮੁੱਖ ਮਹਿਮਾਨ ਵੱਲੋਂ ਸਕੂਲ ਦਾ ਦੌਰਾ ਕਰਨ ਉਪਰੰਤ ਪ੍ਰਿੰਸੀਪਲ ਸਾਹਿਬ ਅਤੇ ਸਕੂਲ ਸਟਾਫ ਦੀ ਮਿਹਨਤ ਉੱਪਰ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਵੱਲੋਂ ਮੁੱਖ ਮਹਿਮਾਨ ਸ਼੍ਰੀ ਸ਼ੰਕਰ ਕਟਾਰੀਆਂ ਜੀ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਸਿੰਘ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਮੁੱਖ ਅਧਿਆਪਕ ਗੁਰਿੰਦਰ ਸਿੰਘ,ਮੁੱਖ ਅਧਿਆਪਕ ਗੁਰਵਿੰਦਰ ਸਿੰਘ , ਵਿਸ਼ੇਸ ਸਚਦੇਵਾ ਸਮੂਹ ਬਲਾਕ ਦੇ ਸਕੂਲ ਮੁਖੀ, ਸਕੂਲ ਚੇਅਰਮੈਨ ਬੂਟਾ ਸਿੰਘ, ਸਮੂਹ ਐਮ ਸੀ ਸਾਹਿਬਾਨ ਨਗਰ ਪੰਚਾਇਤ ਮੱਲਾਂ ਵਾਲਾ ਖਾਸ, ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ। ਸਮੁੱਚੇ ਇਲਾਕੇ ਦੇ ਸਹਿਯੋਗ ਨਾਲ ਸਕੂਲ ਦਾ 100 ਸਾਲਾਂ ਸਥਾਪਨਾ ਦਿਵਸ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।