ਸਿਹਤ ਸੁਰੱਖਿਆ ਦੇ ਦਾਅਵੇ ਹਵਾ ’ਚ, ਮੱਲਾਂਵਾਲਾ P.H.C. ’ਚ ਗੰਦਗੀ ਦਾ ਕਹਿਰ—ਨ ਪੀਣ ਦਾ ਪਾਣੀ, ਨ ਸਫਾਈ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ):
ਪੰਜਾਬ ਸਰਕਾਰ ਵੱਲੋਂ ਬਿਹਤਰ ਸਿਹਤ ਸਹੂਲਤਾਂ ਦੇ ਦਾਅਵੇ ਮੱਲਾਂਵਾਲਾ ਦੇ ਪ੍ਰਾਈਮਰੀ ਹੈਲਥ ਸੈਂਟਰ (P.H.C.) ਵਿੱਚ ਪਹੁੰਚਦੇ ਹੀ ਖੋਖਲੇ ਨਜ਼ਰ ਆਉਂਦੇ ਹਨ। ਕਰੀਬ 16,183 ਦੀ ਆਬਾਦੀ ਵਾਲੇ ਮੱਲਾਂਵਾਲਾ ਕਸਬੇ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਦੀ ਸਿਹਤ ਦੀ ਜ਼ਿੰਮੇਵਾਰੀ ਇਸੀ P.H.C. ’ਤੇ ਹੈ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਹੈ। ਹਸਪਤਾਲ ਪ੍ਰਾਂਗਣ ਵਿੱਚ ਹਰ ਪਾਸੇ ਫੈਲੀ ਗੰਦਗੀ, ਖੁੱਲ੍ਹੇ ਸੀਵਰੇਜ ਮੈਨਹੋਲ, ਬਦਬੂ ਅਤੇ ਅਵਿਵਸਥਾਵਾਂ ਇਹ ਸਵਾਲ ਖੜ੍ਹਾ ਕਰ ਰਹੀਆਂ ਹਨ ਕਿ ਇਹ ਸਰਕਾਰੀ ਹਸਪਤਾਲ ਹੈ ਜਾਂ ਕੂੜਾ ਘਰ।
ਤਸਵੀਰਾਂ ਵਿੱਚ ਸਾਫ਼ ਦਿੱਸਦਾ ਹੈ ਕਿ P.H.C. ਦੇ ਅੰਦਰ ਅਤੇ ਬਾਹਰ ਕੂੜਾ-ਕਰਕਟ ਖਿੱਲਰਿਆ ਪਿਆ ਹੈ। ਕਈ ਥਾਵਾਂ ’ਤੇ ਸੀਵਰੇਜ ਦੇ ਢੱਕਣ ਹੀ ਮੌਜੂਦ ਨਹੀਂ, ਜਿਸ ਕਾਰਨ ਗੰਦਾ ਪਾਣੀ ਅਤੇ ਬਦਬੂ ਫੈਲ ਰਹੀ ਹੈ। ਇਹ ਹਾਲਾਤ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ, ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਲਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਨਵੀਂ ਨਹੀਂ, ਸਗੋਂ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ।
ਸਭ ਤੋਂ ਗੰਭੀਰ ਸਮੱਸਿਆ ਪੀਣ ਵਾਲੇ ਪਾਣੀ ਦੀ ਸੁਵਿਧਾ ਨਾ ਹੋਣਾ ਹੈ। ਇੱਕ ਸਰਕਾਰੀ ਸਿਹਤ ਕੇਂਦਰ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਾਫ਼ ਪੀਣ ਦਾ ਪਾਣੀ ਤੱਕ ਉਪਲਬਧ ਨਹੀਂ।
ਇਸ ਸਬੰਧੀ ਦਵਾਈ ਲੈਣ ਆਏ ਬਜ਼ੁਰਗ ਮਰੀਜ਼ ਸੁਰਜੀਤ ਸਿੰਘ (ਉਮਰ ਕਰੀਬ 58 ਸਾਲ) ਨੇ ਦੱਸਿਆ,
“ਮੈਂ ਦਵਾਈ ਲੈਣ ਲਈ ਇੱਥੇ ਆਇਆ ਸੀ। ਕਾਫ਼ੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ, ਪਰ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ। ਮਜਬੂਰੀ ਵਿੱਚ ਬਾਹਰੋਂ ਪਾਣੀ ਖਰੀਦਣਾ ਪਿਆ। ਸਰਕਾਰੀ ਹਸਪਤਾਲ ਵਿੱਚ ਇਹੋ ਜਿਹੀ ਹਾਲਤ ਬੇਹੱਦ ਸ਼ਰਮਨਾਕ ਹੈ।”
ਉੱਥੇ ਹੀ ਗੰਦਗੀ ਨੂੰ ਲੈ ਕੇ ਇੱਕ ਹੋਰ ਬਜ਼ੁਰਗ ਮਰੀਜ਼ ਗੁਰਨਾਮ ਸਿੰਘ (ਉਮਰ ਕਰੀਬ 60 ਸਾਲ) ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ,
“ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਬਦਬੂ ਕਾਰਨ ਇੱਥੇ ਖੜ੍ਹਾ ਹੋਣਾ ਵੀ ਔਖਾ ਹੋ ਜਾਂਦਾ ਹੈ। ਜਿੱਥੇ ਇਲਾਜ ਮਿਲਣਾ ਚਾਹੀਦਾ ਹੈ, ਉੱਥੇ ਬਿਮਾਰੀ ਲੱਗਣ ਦਾ ਡਰ ਬਣਿਆ ਰਹਿੰਦਾ ਹੈ।”
ਸਥਾਨਕ ਲੋਕਾਂ ਦਾ ਦੋਸ਼ ਹੈ ਕਿ P.H.C. ਦੀਆਂ ਪੁਰਾਣੀਆਂ ਇਮਾਰਤਾਂ ਵਿੱਚ ਸ਼ਾਮ ਦੇ ਸਮੇਂ ਨਸ਼ਾ ਕਰਨ ਵਾਲਿਆਂ ਦਾ ਇਕੱਠ ਲੱਗ ਜਾਂਦਾ ਹੈ, ਜਿਸ ਨਾਲ ਹਸਪਤਾਲ ਦਾ ਮਾਹੌਲ ਹੋਰ ਵੀ ਅਸੁਰੱਖਿਅਤ ਬਣ ਜਾਂਦਾ ਹੈ। ਔਰਤਾਂ ਅਤੇ ਬਜ਼ੁਰਗਾਂ ਨੂੰ ਡਰ ਦੇ ਸਾਏ ਹੇਠ ਇਲਾਜ ਲਈ ਆਉਣਾ ਪੈਂਦਾ ਹੈ।
ਇਸ ਮਾਮਲੇ ’ਤੇ P.H.C. ਵਿੱਚ ਤਾਇਨਾਤ ਡਾਕਟਰ ਅਦਿਤੀ ਸੇਠੀ ਨੇ ਕਿਹਾ ਕਿ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਅਤੇ ਬਹੁਤ ਜਲਦੀ ਸਫਾਈ ਕਰਵਾ ਦਿੱਤੀ ਜਾਵੇਗੀ। ਉੱਥੇ ਹੀ ਐਸ.ਐੱਮ.ਓ. ਬਲਕਾਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਮੱਲਾਂਵਾਲਾ ਨਾਲ ਗੱਲ ਕਰਕੇ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਹਾਲਾਂਕਿ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਗੰਦਗੀ ਅਤੇ ਅਵਿਵਸਥਾ ਲੰਮੇ ਸਮੇਂ ਤੋਂ ਚੱਲ ਰਹੀ ਹੈ, ਤਾਂ ਹੁਣ ਤੱਕ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਸਫਾਈ ਕਰਵਾਈ ਜਾਵੇ, ਖੁੱਲ੍ਹੇ ਸੀਵਰੇਜ ਮੈਨਹੋਲ ਬੰਦ ਕੀਤੇ ਜਾਣ, ਪੀਣ ਵਾਲੇ ਪਾਣੀ ਦੀ ਸਥਾਈ ਵਿਵਸਥਾ ਕੀਤੀ ਜਾਵੇ ਅਤੇ ਹਸਪਤਾਲ ਪ੍ਰਾਂਗਣ ਨੂੰ ਨਸ਼ਾ-ਮੁਕਤ ਬਣਾਇਆ ਜਾਵੇ। ਨਹੀਂ ਤਾਂ ਇਹ P.H.C. ਮਰੀਜ਼ਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਬਣਦਾ