ਪੰਜਾਬ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਲਈ ਪੱਤਰਕਾਰਾਂ ਤੇ ਕੀਤੇ ਜਾ ਰਹੇ ਪਰਚਿਆਂ ਦੀ ਨਿਖੇਧੀ
3 ਜਨਵਰੀ (ਹਰਨੇਕ ਸਿੰਘ ਭੁੱਲਰ )- ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਤੇ ਦਬਾਅ ਬਣਾਉਣ ਲਈ ਵੱਖ ਵੱਖ ਪੱਤਰਕਾਰਾਂ ਆਰ.ਟੀ.ਆਈ. ਐਕਟੀਵਿਸਟ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪੱਤਰਕਾਰਾਂ ਤੇ ਕੀਤੇ ਗਏ ਨਜਾਇਜ਼ ਤੌਰ ਤੇ ਪਰਚਿਆਂ ਦੀ ਨਿੰਦਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਅਜਿਹੇ ਫੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਪ੍ਰੈੱਸ ਕਲੱਬ ਜ਼ੀਰਾ ਦੇ ਸਮੂਹ ਪੱਤਰਕਾਰ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਰਾਜੇਸ਼ ਢੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਤੋਂ ਇਲਾਵਾ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਰਕਾਰ ਖਿਲਾਫ ਖਬਰਾਂ ਲਗਾਉਣ ‘ਤੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਸਮੇਤ ਹੋਰ ਵੱਖ- ਵੱਖ ਪੱਤਰਕਾਰਾਂ ‘ਤੇ ਕੀਤੇ ਗਏ ਪਰਚਿਆਂ ਨੂੰ ਨਜਾਇਜ਼ ਕਰਾਰ ਦਿੰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਗਿਆ ਅਤੇ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਇਸ ਤਰ੍ਹਾਂ ਪੱਤਰਕਾਰਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਰਾਜੇਸ਼ ਢੰਡ, ਚੇਅਰਮੈਨ ਕੇ.ਕੇ. ਗੁਪਤਾ, ਸੀਨੀਅਰ ਪੱਤਰਕਾਰ ਹਰਮੇਸ਼ਪਾਲ ਨੀਲੇਵਾਲਾ ਸਰਪ੍ਰਸਤ, ਪੱਤਰਕਾਰ ਗੌਰਵ ਗੌੜ ਜੋਲੀ, ਹਰਜੀਤ ਸਿੰਘ ਸਨੇਰ, ਦੀਪਕ ਭਾਰਗੋ, ਮਨਜੀਤ ਸਿੰਘ ਢਿੱਲੋ, ਨਰਿੰਦਰ ਅਨੇਜਾ, ਹਰਨੇਕ ਸਿੰਘ, ਪ੍ਰਤਾਪ ਸਿੰਘ ਹੀਰਾ, ਪੱਤਰਕਾਰ ਨਵਜੋਤ ਨੀਲੇਵਾਲਾ, ਮਹਿੰਦਰ ਪਾਲ ਗਰੋਵਰ, ਕੁਲਵੰਤ ਸਿੰਘ, ਤੀਰਥ ਸਿੰਘ ਸਨੇਰ, ਜਸਵੰਤ ਗੋਗੀਆ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਗੁਰਲਾਲ ਸਿੰਘ ਵਰੋਲਾ, ਗੁਰਭੇਜ ਸਿੰਘ, ਆਦਿ ਹਾਜ਼ਰ ਸਨ।
